All Latest NewsNews FlashPunjab News

ਜਨਤਕ ਜਥੇਬੰਦੀਆਂ ਵੱਲੋਂ ਥਾਣਾ ਮੁਖੀ ਅਮੀਰ ਖਾਸ ਦਾ ਪੁਤਲਾ ਫ਼ੂਕਣ ਦਾ ਐਲਾਨ!

 

ਮਾਮਲਾ ਕਮਿਊਨਿਸਟ ਨੂੰ ਥਾਣੇ ਚ ਜੁੜੀ ਪੰਚਾਇਤ ‘ਚ ਗਾਹਲੀ ਗਲੋਚ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ

ਰਣਬੀਰ ਕੌਰ ਢਾਬਾਂ, ਜਲਾਲਾਬਾਦ

ਅੱਜ ਭਾਰਤੀ ਕਮਿਊਨਿਸਟ ਪਾਰਟੀ ਅਤੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਸਰਬ ਭਾਰਤ ਨੌਜਵਾਨ ਸਭਾ, ਕੁੱਲ ਹਿੰਦ ਕਿਸਾਨ ਸਭਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨਾਲ ਬੀਤੇ ਦਿਨੀਂ ਥਾਣਾ ਅਮੀਰ ਖਾਸ ਵਿੱਚ ਜੁੜੀ ਪੰਚਾਇਤ ਵਿੱਚ ਕਥਿਤ ਤੌਰ ਗਾਲੀ ਗਲੋਚ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਅਜੇ ਤੱਕ ਕੋਈ ਵੀ ਕਾਰਵਾਈ ਨਾ ਕਰਨ ਅਤੇ ਅਣਗਹਿਲੀ ਵਰਤਣ ਵਾਲੇ ਮੌਕੇ ਦੇ ਏਐਸਆਈ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਮਜਬੂਰ ਹੋ ਕੇ ਥਾਣਾ ਅਮੀਰ ਖਾਸ ਮੁਖੀ ਦਾ ਪੁਤਲਾ ਫ਼ੂਕਣ ਦਾ ਐਲਾਨ ਕੀਤਾ ਹੈ।

ਸਥਾਨਕ ਸੁਤੰਤਰ ਭਵਨ ਵਿਖੇ ਕੀਤੀ ਗਈ ਮੀਟਿੰਗ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਹਰਭਜਨ ਛੱਪੜੀ ਵਾਲਾ,ਨਰਿੰਦਰ ਢਾਬਾਂ,ਕ੍ਸਿਿ਼ਨ ਧਰਮੂ ਵਾਲਾ, ਰਮੇਸ਼ ਪੀਰ ਮੁਹੰਮਦ,ਤੇਜਾ ਸਿੰਘ ਅਮੀਰ ਖਾਸ ਅਤੇ ਕਰਨੈਲ ਬੱਗੇ ਕੇ ਨੇ ਦੱਸਿਆ ਕਿ ਉਕਤ ਮਾਮਲੇ ਬਾਰੇ ਬੀਤੇ ਦਿਨੀਂ ਥਾਣਾ ਐਸਐਚਓ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਆਗੂਆਂ ਨੂੰ ਐਸਐਚਓ ਅਮੀਰ ਖਾਸ ਨੇ ਭਰੋਸਾ ਦਵਾਇਆ ਸੀ ਕਿ ਦੋਸ਼ੀਆਂ ਖਿਲਾਫ ਕਾਨੂਨੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇਗੀ।

ਪ੍ਰੰਤੂ ਦੋ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਐਸ ਐਚ ਓ ਵੱਲੋਂ ਕੋਈ ਵੀ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਹੁਣ ਉਹ ਨੌ ਦਸੰਬਰ ਦਿਨ ਸੋਮਵਾਰ ਨੂੰ ਥਾਣਾ ਅਮੀਰ ਖਾਸ ਦੀ ਮੁਖੀ ਦਾ ਥਾਣੇ ਸਾਹਮਣੇ ਪੁਤਲਾ ਫੂਕਣਗੇ ਅਤੇ ਇਹ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਹਨਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ।ਇਸ ਮੌਕੇ ਹੋਰਾਂ ਤੋਂ ਇਲਾਵਾ ਸਤੀਸ਼ ਕੁਮਾਰ ਛੱਪੜੀ ਵਾਲਾ, ਸੰਦੀਪ ਜੋਧਾ,ਰਾਜ ਥਾਰਾ, ਮੁਖਤਿਆਰ ਸਿੰਘ ਪੰਮਾ, ਛਿੰਦਰ ਢੰਡੀਆਂ ਅਤੇ ਧਰਮਿੰਦਰ ਰਹਿਮੇਸਾਹ ਵੀ ਹਾਜ਼ਰ ਸਨ।

Leave a Reply

Your email address will not be published. Required fields are marked *