All Latest NewsHealthNews FlashPunjab News

ਸਰਹੱਦੀ ਖੇਤਰ ਵਾਸਤੇ ਵਰਦਾਨ ਸਾਬਤ ਹੋ ਰਿਹਾ ਹੈ ਜੈਨਸਿਸ ਅਮਨਦੀਪ ਹਸਪਤਾਲ ਫਿਰੋਜ਼ਪੁਰ

 

ਇੱਕੋ ਛੱਤ ਥੱਲ੍ਹੇ ਵਰਲਡ ਕਲਾਸ ਸਾਰਿਆਂ ਸੇਵਾਵਾਂ ਉਪਲਬਧ ਹੋਣ ਨਾਲ ਪਛੜੇ ਖੇਤਰ ਦੇ ਲੋਕਾਂ ਨੂੰ ਮਿਲ ਰਹੀ ਹੈ ਭਾਰੀ ਰਾਹਤ

ਜਸਬੀਰ ਸਿੰਘ ਕੰਬੋਜ, ਫਿਰੋਜ਼ਪੁਰ

ਹੱਡੀਆਂ, ਜੋੜਾਂ ਅਤੇ ਕੱਟੇ ਹੋਏ ਮਨੁੱਖੀ ਅੰਗਾਂ ਨੂੰ ਮੁੜ ਤੋਂ ਜੋੜਨ ਵਾਸਤੇ ਸਭ ਤੋਂ ਮਸ਼ਹੂਰ ਤੇ ਅਤਿ ਆਧੁਨਿਕ ਮਸ਼ੀਨਾਂ ਨਾਲ ਲੈੱਸ ਏਸ਼ੀਆ ਦੇ ਸਭ ਤੋਂ ਵੱਡੇ ਅਮਨਦੀਪ ਹਸਪਤਾਲ ਅਮ੍ਰਿਤਸਰ ਵੱਲੋਂ ਫਿਰੋਜ਼ਪੁਰ ਵਿਖੇ ਜੈਨਸਿਸ ਹਸਪਤਾਲ ਦੇ ਸਹਿਯੋਗ ਨਾਲ ਮੋਗਾ ਰੋਡ ਫਿਰੋਜ਼ਪੁਰ ਵਿਖੇ ਖੋਲ੍ਹੇ ਗਏ ਜੈਨਸਿਸ ਅਮਨਦੀਪ ਮਲਟੀਸਪੇਸ਼ੀਲਟੀ ਹਸਪਤਾਲ ਫਿਰੋਜ਼ਪੁਰ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਜਿਸ ਨਾਲ ਫਿਰੋਜ਼ਪੁਰ ਸ਼ਹਿਰ, ਛਾਉਣੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਤੇ ਇਹ ਮਲਟੀਸਪੇਸ਼ੀਲਟੀ ਹਸਪਤਾਲ ਇਸ ਸਰਹੱਦੀ ਅਤੇ ਵਿਕਾਸ ਪੱਖੋਂ ਪਛੜੇ ਇਲਾਕੇ ਦੇ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਿਹਾ ਹੈ।

ਜੈਨਸਿਸ ਅਮਨਦੀਪ ਹਸਪਤਾਲ ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਸੱਦੇ ਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਫਿਰੋਜ਼ਪੁਰ ਦਿਹਾਤੀ ਦੇ ਚੇਅਰਮੈਨ ਜਸਬੀਰ ਸਿੰਘ ਕੰਬੋਜ ਅਤੇ ਪ੍ਰਧਾਨ ਜਸਵੰਤ ਸਿੰਘ ਥਿੰਦ ਦੀ ਅਗਵਾਈ ਵਿੱਚ ਮਲਟੀਸਪੇਸ਼ੀਲਟੀ ਹਸਪਤਾਲ ਪਹੁੰਚੇ ਪ੍ਰੈਸ ਕਲੱਬ ਮਮਦੋਟ ਰਜਿ: ਦੇ ਪੱਤਰਕਾਰਾਂ ਦੀ ਟੀਮ ਨੂੰ ਅਤਿ ਆਧੁਨਿਕ ਮਸ਼ੀਨਾਂ ਅਤੇ ਸਹੂਲਤਾਂ ਨਾਲ ਲੈੱਸ ਹਸਪਤਾਲ ਦਾ ਦੌਰਾ ਕਰਾਉਣ ਸਮੇ ਵੱਖ ਵੱਖ ਰੋਗਾਂ ਦੇ ਮਾਹਿਰ ਡਾਕ੍ਟਰ ਸਹਿਬਾਨ ਵੱਲੋਂ ਹਸਪਤਾਲ ਵਿੱਚ ਨੌਰਮਲ ਦਰਾਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਮੀਡੀਆ ਨੂੰ ਜਾਣਕਾਰੀ ਦੇਦੇ ਹੋਏ ਦੱਸਿਆ ਕਿ ਇਸ ਮਲਟੀਸਪੇਸ਼ੀਲਟੀ ਹਸਪਤਾਲ ਵਿੱਚ ਇੱਕੇ ਛੱਤ ਥੱਲ੍ਹੇ ਹਰ ਤਰਾਂ ਦੇ ਇਲਾਜ, ਜੋੜਾਂ ਦੇ ਬਦਲਣ, ਅਤੇ ਕਿਸੇ ਵੀ ਤਰਾਂ ਦੀ ਐਮਰਜੈਂਸੀ ਸਮੇ ਮਰੀਜ ਦੇ ਇਲਾਜ ਦੀ ਸਹੂਲਤ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਤਰਾਂ ਦੀ ਐਮਰਜੈਂਸੀ ਵਾਸਤੇ ਫਿਰੋਜਪੁਰ ਤੋਂ ਕਰੀਬ ਸੋ ਸਵਾ ਸੋ ਕਿਲੋਮੀਟਰ ਦੂਰੀ ਤੇ ਜਲੰਧਰ, ਅਮ੍ਰਿਤਸਰ ਜਾਂ ਲੁਧਿਆਣਾਂ ਦੇ ਹਸਪਤਾਲਾਂ ਤੇ ਨਿਰਭਰ ਹੋਣਾ ਪੈਂਦਾ ਸੀ ਜਿਸ ਤੇ ਸਮੇ ਦੀ ਘਾਟ ਕਾਰਨ ਕਈ ਕੀਮਤੀ ਜਾਨਾਂ ਦਾ ਨੁਕਸਾਨ ਹੋ ਜਾਂਦਾ ਸੀ. ਇਸ ਸਬੰਧੀ ਹੋਰ ਜਾਣਕਾਰੀ ਦੇਦੇ ਹੋਏ ਹਸਪਤਾਲ ਦੇ ਮੇਨਜਿੰਗ ਡਾਇਰੈਕਟਰ ਅਭਿਸ਼ੇਕ ਅਰੋੜਾ ਨੇ ਦੱਸਿਆ ਕਿ ਫਿਰੋਜ਼ਪੁਰ ਵਿਖੇ ਜੈਨਸਿਸ ਡੈਂਟਲ ਕਾਲਜ ਸਾਲ 2004 ਤੋਂ ਬੜੇ ਸਫਲਤਾਪੂਰਵਕ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਇਸ ਹਸਪਤਾਲ ਵਿੱਚ ਡੈਂਟਲ ਕਾਲਜ, ਨਰਸਿੰਗ ਕਾਲਜ, ਸਕੂਲ ਆਫ ਨਰਸਿੰਗ, ਬੀ ਡੀ ਐੱਸ ਤੇ ਐੱਮ ਡੀ ਐੱਸ ਦੇ ਕੋਰਸ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਅਮਨਦੀਪ ਹਸਪਤਾਲ ਨੂੰ ਅੰਮ੍ਰਿਤਸਰ ਵਿਖੇ 30 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਹੁਣ ਅਮ੍ਰਿਤਸਰ ਵਿੱਚ ਇਸ ਦੀਆਂ ਦੋ ਬਰਾਂਚਾਂ ਚੱਲ ਰਹੀਆਂ ਹਨ ਜਿਹਨਾਂ ਵਿੱਚੋ ਇੱਕ ਮਲਟੀਸਿੱਟੀ ਹੈ ਤੇ ਇੱਕ ਹੱਡੀਆਂ ਜੋੜਾ ਤੇ ਅੰਗ ਬਦਲਣ ਦੀ, ਇੱਕ ਬ੍ਰਾਂਚ ਤਰਨਤਾਰਨ ਵਿੱਚ, ਇੱਕ ਪਠਾਨਕੋਟ ਵਿੱਚ ਇੱਕ ਸ਼੍ਰੀ ਨਗਰ ਵਿੱਚ ਤੇ ਇੱਕ ਹੁਣ ਇਹ ਮਲਟੀਸਪੇਸ਼ੀਲਟੀ ਹਸਪਤਾਲ ਫਿਰੋਜ਼ਪੁਰ ਵਿੱਚ ਜੈਨਸਿਸ ਹਸਪਤਾਲ ਦੇ ਸਹਿਯੋਗ ਨਾਲ ਸਰਹੱਦੀ ਲੋਕਾਂ ਦੀ ਸਹੂਲਤ ਵਾਸਤੇ ਖੋਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਛੜੇ ਇਲਾਕੇ ਦੇ ਹਿਸਾਬ ਨਾਲ ਹਸਪਤਾਲ ਵਿੱਚ ਮਰੀਜਾਂ ਦੇ ਇਲਾਜ ਦੇ ਰੇਟ ਵੀ ਬਹੁਤ ਵਾਜਬ ਰੱਖੇ ਗਏ ਹਨ ਫਿਰ ਵੀ ਅਗਰ ਮਰੀਜ ਬੇਹੱਦ ਗਰੀਬ ਹੈ ਤੇ ਉਸ ਸਥਿਤੀ ਵਿੱਚ ਉਸਨੂੰ ਬਣਦਾ ਸਹਿਯੋਗ ਕੀਤਾ ਜਾਵੇਂਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਦੇ ਹੋਏ ਨੋਯੂਰੋ ਸਰਜਨ ਡਾ ਪਰਮੇਸ਼ਵਰ ਵੀ ਜ਼ੀ ਨੇ ਦੱਸਿਆ ਕਿ ਕਿਸੇ ਵੀ ਹਾਦਸੇ ਸਮੇ ਸਿਰ ਵਿੱਚ ਲੱਗੀ ਸੱਟ ਜਾਂ ਨਾੜਾਂ ਵਿੱਚ ਖੂਨ ਦਾ ਜਮਾਅ ਹੋਣ ਤੇ ਮਰੀਜ ਦੇ ਜੀਵਨ ਅਤੇ ਮੌਤ ਵਿੱਚ ਕੁੱਝ ਕੁ ਸਮਾਂ ਗੋਲਡਨ ਟਾਈਮ ਹੁੰਦਾ ਹੈ ਅਗਰ ਉਸ ਸਮੇ ਉਸ ਨੂੰ ਬਣਦੀ ਇਲਾਜ ਦੀ ਸਹੂਲਤ ਸਮੇ ਸਿਰ ਮਿਲਦੀ ਹੈ ਤੇ ਇਸ ਨਾਲ ਜਾਣ ਬਚਾਉਣ ਦੇ ਚਾਂਸ ਵੱਧ ਜਾਂਦੇ ਹਨ ਜਦਕਿ ਕਿਸੇ ਦੂਰ ਦੁਰਾਡੇ ਸ਼ਹਿਰ ਵਿੱਚ ਇਲਾਜ ਦੀ ਸਹੂਲਤ ਲਈ ਮਰੀਜ ਨੂੰ ਲੇ ਕੇ ਜਾਣ ਸਮੇ ਜਿਆਦਾਤਰ ਮਰੀਜ ਰਾਹ ਵਿੱਚ ਹੀ ਦਮ ਤੋੜ ਦੇਦੇ ਹਨ।

ਉਨ੍ਹਾਂ ਦੱਸਿਆ ਕਿ ਅਜਿਹੇ ਹਾਦਸਿਆਂ ਨਾਲ ਪ੍ਰਭਾਵਤ ਮਰੀਜਾਂ ਵਾਸਤੇ ਇਹ ਮਲਟੀਸਪੇਸ਼ੀਲਟੀ ਹਸਪਤਾਲ ਸੱਚਮੁੱਚ ਵਰਦਾਨ ਸਾਬਤ ਹੋਵੇਂਗਾ. ਇੰਟਰਨਲ ਮੈਡੀਸਨ ਦੇ ਮਾਹਿਰ ਡਾਕ੍ਟਰ ਚਰਨਜੀਤ ਸਿੰਘ, ਡਾ ਪ੍ਰਦੀਪ ਕੁਮਾਰ ਮਿੱਤਲ, ਇਸਤਰੀ ਰੋਗਾਂ ਦੇ ( ਗਾਇਨੀ) ਮਾਹਿਰ ਡਾਕ੍ਟਰ ਪੂਨਮ ਜੰਗੀਰ, ਈ ਐੱਨ ਟੀ ਮਾਹਿਰ ਡਾ ਵਿਗਨੇਸ਼ ਏ ਕੇ, ਡਾ ਕੰਵਲਜੀਤ ਸਿੰਘ ਜਨਰਲ ਸਰਜਨ, ਡਾ ਪਰਮੇਸ਼ਵਰ ਵੀ ਜ਼ੀ ਨਿਊਰੋ ਸਰਜਨ, ਕੇਰੀਡੋਲਜੀ ਮਾਹਿਰ ਡਾ ਹਾਕਿਮ ਅਤੇ ਓਰਥੋ ਮਾਹਿਰ ਡਾ ਕਨਿਸ਼ ਕਿਨਰਾ ਨੇ ਹਸਪਤਾਲ ਵਿੱਚ ਅਤਿ ਅੱਧਿਨਿਕ ਮਸ਼ੀਨਾਂ ਦਿਖਾਉਂਦੇ ਹੋਏ ਦੱਸਿਆ ਹਸਪਤਾਲ ਵਿੱਚ ਇਲਾਜ ਕਰਾਉਣ ਆਏ ਮਰੀਜਾਂ ਦੇ ਨਾਲ ਨਾਲ ਉਨ੍ਹਾਂ ਨਾਲ ਆਏ (ਅਟੈਂਡੈਂਸ ) ਪਰਿਵਾਰਕ ਮੈਂਬਰ ਦੀ ਸਹੂਲਤ ਡਾ ਵੀ ਇਸ ਹਸਪਤਾਲ ਵਜਚ ਵਿਸ਼ੇਸ਼ ਤੋਰ ਤੇ ਖਿਆਲ ਰੱਖਿਆ ਗਿਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਪਛੜੇ ਇਲਾਕੇ ਦੇ ਲੋਕਾਂ ਦੇ ਇਲਾਜ ਵਾਸਤੇ ਇਸ ਹਸਪਤਾਲ ਦਾ ਜੇਨਸਿਸ ਅਮਨਦੀਪ ਹਸਪਤਾਲ ਦੀ ਟੀਮ ਵੱਲੋਂ ਨਿਰਮਾਣ ਕੀਤਾ ਗਿਆ ਹੈ ਇਹ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇਗਾ।

ਇਸ ਮੌਕੇ ਡਾ ਸੌਰਵ ਗੋਇਲ,ਡਾ ਮਲਿਕ ਖਾਲਿਦ ਅਮੀਨ, ਡਾ ਸਵੀਟੀ ਸਾਹੂ, ਡਾ ਸ਼ਿਵਮ ਗਾਬਾ, ਡਾ ਅਵਏਪ੍ਰੀਤ ਸਿੰਘ ਸੰਧੂ, ਡਾ ਡੇਵਿਡ ਮੇਜਰ ਆਗਸਟੀਨ ਅਤੇ ਡਾ ਵਿਸ਼ੇਸ਼ ਠਾਕੁਰ ਨੇ ਵਿ ਆਪਣੇ ਵਿਚਾਰ ਪੱਤਰਕਾਰਾਂ ਦੀ ਟੀਮ ਨਾਲ ਸਾਂਝੇ ਕੀਤੇ. ਇਸ ਮੌਕੇ ਜੈਨਸਿਸ ਅਮਨਦੀਪ ਹਸਪਤਾਲ ਪੁਜੇ ਪੱਤਰਕਾਰਾਂ ਨੂੰ ਹਸਪਤਾਲ ਦੀ ਮੈਨੇਜਮੇੰਟ ਵੱਲੋਂ ਸਨਮਾਨਤ ਵੀ ਕੀਤਾ ਗਿਆ ਤੇ ਇਸ ਸਮੇ ਮਾਰਕੀਟਿੰਗ ਮੈਨੇਜਰ ਗੁਰਪ੍ਰੀਤ ਸਿੰਘ ਸੋਢੀ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ।

 

Leave a Reply

Your email address will not be published. Required fields are marked *