ਵੱਡੀ ਖ਼ਬਰ: 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਵੇਖੋ ਵੀਡੀਓ
ਪੰਜਾਬ ਨੈੱਟਵਰਕ, ਦਿੱਲੀ
ਦਿੱਲੀ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੋਮਵਾਰ 9 ਦਸੰਬਰ ਦੀ ਸਵੇਰ ਜਦੋਂ ਸਕੂਲ ਸ਼ੁਰੂ ਹੋਏ ਤਾਂ ਸਕੂਲ ਪ੍ਰਸ਼ਾਸਨ ਦੇ ਅਧਿਕਾਰੀ ਧਮਕੀ ਭਰੀ ਈਮੇਲ ਦੇਖ ਕੇ ਹੈਰਾਨ ਰਹਿ ਗਏ।
40 ਤੋਂ ਵੱਧ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਅਤੇ 30,000 ਅਮਰੀਕੀ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਹ ਮੇਲ 8 ਦਸੰਬਰ ਨੂੰ ਰਾਤ 11:38 ਵਜੇ ਦੇ ਕਰੀਬ ਭੇਜੀ ਗਈ ਸੀ। ਇਸ ਰਾਹੀਂ ਜੀਡੀ ਗੋਇਨਕਾ, ਮਦਰ ਮੈਰੀ ਸਕੂਲ, ਬ੍ਰਿਟਿਸ਼ ਸਕੂਲ, ਸਲਵਾਨ ਪਬਲਿਕ ਸਕੂਲ ਅਤੇ ਕੈਂਬਰਿਜ ਸਕੂਲ ਸਮੇਤ 40 ਸਕੂਲਾਂ ਵਿੱਚ ਦਹਿਸ਼ਤ ਫੈਲ ਗਈ।
ਈਮੇਲ ਵਿੱਚ ਲਿਖਿਆ ਗਿਆ ਸੀ ਕਿ ਸਕੂਲ ਵਿੱਚ ਕਈ ਬੰਬ ਲਗਾਏ ਗਏ ਹਨ। ਧਮਕੀ ਭਰੀ ਈਮੇਲ ਮਿਲਦੇ ਹੀ ਸਕੂਲ ਬੰਦ ਕਰ ਦਿੱਤੇ ਗਏ ਅਤੇ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਧਮਕੀ ਮਿਲਣ ਦੀ ਸੂਚਨਾ ਸਕੂਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਦਿੱਤੀ ਗਈ।
#WATCH | Delhi: Visuals from outside Mother Mary's School in Mayur Vihar – one of the schools that received bomb threats, via e-mail
More than 40 schools received bomb threats via e-mail, in Delhi, today. pic.twitter.com/XrQHYhkP7x
— ANI (@ANI) December 9, 2024
ਸੂਚਨਾ ਮਿਲਦੇ ਹੀ ਦਿੱਲੀ ਪੁਲਸ ਦੇ ਉੱਚ ਅਧਿਕਾਰੀ ਆਪਣੀ ਟੀਮ ਨਾਲ ਸਕੂਲਾਂ ‘ਚ ਪਹੁੰਚ ਗਏ। ਫਾਇਰ ਬ੍ਰਿਗੇਡ, ਬੰਬ ਅਤੇ ਡੌਗ ਸਕੁਐਡ ਨਾਲ ਸਕੂਲਾਂ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ, ਪਰ ਜਾਂਚ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ।