ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਨੂੰ ਲਾਈ ਅੱਗ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਫੂਕੀ ਸਰਕਾਰ ਦੇ ਲਾਰਿਆਂ ਦੀ ਪੰਡ
ਪ੍ਰਮੋਦ ਭਾਰਤੀ, ਨਵਾਂ ਸ਼ਹਿਰ
ਪੰਜਾਬ ਸਰਕਾਰ ਵਲੋਂ ਮਾਸਟਰ ਕੇਡਰ ਦੇ ਅਧਿਆਪਕਾਂ ਦੀ ਜ਼ਾਇਜ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਵਿੱਚ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੇ ਲਾਰਿਆਂ ਦੀ ਪੰਡ ਫੂਕਣ ਦੇ ਸਿਲਸਿਲੇ ਸਬੰਧੀ ਸ ਸ ਸ ਸ ਸਾਹਲੋਂ ਵਿਖੇ ਵੀ ਲਾਰਿਆਂ ਦੀ ਪੰਡ ਫੂਕੀ ਗਈ। ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਦਿਖਾਈ ਨਹੀਂ ਦਿੰਦੀ।
ਜਥੇਬੰਦੀ ਨਾਲ਼ ਹੋਈਆਂ ਵੱਖ ਵੱਖ ਮੀਟਿੰਗਾਂ ਵਿੱਚ ਬਹੁਤ ਸਾਰੀਆਂ ਮੰਗਾਂ ਮੰਨ ਚੁੱਕੀ ਹੈ ਪਰ ਉਹਨਾਂ ਨੂੰ ਲਾਗੂ ਕਰਨ ਵਿੱਚ ਲਾਰੇ ਤੇ ਲਾਰੇ ਲਾ ਰਹੀ ਹੈ।ਜਿਹਨਾਂ ਵਿੱਚੋਂ ਰਮਸਾ ਐੱਸਐੱਸਏ ਅਧੀਨ ਅਧਿਆਪਕਾਂ ਦੀਆਂ 15 ਛੁੱਟੀਆਂ ਮਨਜ਼ੂਰ ਕਰਨ ਸਬੰਧੀ , 2.59 ਦਾ ਗੁਣਾਂਕ ਲਾਗੂ ਕਰਨ, ਮਾਸਟਰ ਤੋ ਹੈਡਮਾਸਟਰ ਅਤੇ ਲੈਕਚਰਰ ਦੀਆਂ ਰਹਿੰਦੀਆਂ ਤਰੱਕੀਆਂ ਕਰਨਾ ,ਪੁਰਾਣੀ ਪੈਨਸ਼ਨ ਲਾਗੂ ਕਰਨਾ, ਡੀ ਏ ਦੇ ਰਹਿੰਦੇ ਬਕਾਏ ਦੇਣ, ਡਿਵੈਲਪਮੈਂਟ ਦੇ ਨਾ ਤੇ ਹਰ ਮਹੀਨੇ ਕਟਿਆ ਜਾ ਰਿਹਾ 200/- ਬੰਦ ਕਰਨ।
ਪੇਂਡੂ ਭੱਤਾ ਬਹਾਲ ਕਰਨ, ਐੱਸ ਐੱਸ ਏ,ਰਮਸਾ ਅਧਿਆਪਕਾਂ ਦੀ ਹੋਰ ਬਹੁਤ ਸਾਰੀਆਂ ਮੰਗਾਂ ਪ੍ਰਤੀ ਲਾਰੇ ਲਗਾਏ ਜਾ ਰਹੇ ਹਨ।ਇਸ ਪ੍ਰਤੀ ਰੋਸ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਚ ਅੱਧੀ ਛੁੱਟੀ ਵੇਲੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਲਾਰਿਆਂ ਦੀ ਪੰਡ ਫੂਕੀ ਗਈ ਅਤੇ ਜ਼ਾਇਜ ਮੰਗਾਂ ਜਲਦੀ ਲਾਗੂ ਕਰਨ ਦੀ ਮੰਗ ਕੀਤੀ।
ਇਸ ਮੌਕੇ ਹਰਮਿੰਦਰ ਸਿੰਘ ਉੱਪਲ ਸੂਬਾ ਜਨਰਲ ਸਕੱਤਰ ਮਾਸਟਰ ਕੇਡਰ ਪੰਜਾਬ , ਜਸਵਿੰਦਰ ਸਿੰਘ ਨਾਹਰ , ਬਲਜਿੰਦਰ ਕੁਮਾਰ, ਸੁਮਿਤ ਕੁਮਾਰ, ਵਰਿੰਦਰਜੀਤ ਸਿੰਘ, ਅਰੁਣ ਕੁਮਾਰ,ਸੁਸ਼ੀਲ ਕੁਮਾਰ ਸਰਬਜੀਤ ਕੌਰ ਪੂਨਮ ਰਾਣੀ ਜਸਵੀਰ ਕੌਰ ਊਸ਼ਾ ਰਾਣੀ ਸੂਸਨ ਵਿੱਜ ਰੀਨਾ ਰਾਣੀ ਜਸਵਿੰਦਰ ਕੌਰ ਤੇ ਹੋਰ ਅਧਿਆਪਕ ਸ਼ਾਮਿਲ ਹੋਏ।