All Latest NewsNews FlashPunjab News

ਸੈਂਕੜੇ ਕੰਪਿਊਟਰ ਅਧਿਆਪਕਾਂ ਨੇ ਕੜਾਕੇ ਦੀ ਠੰਡ ਚ ਘੇਰੀ ਭਗਵੰਤ ਮਾਨ ਦੀ ਰਿਹਾਇਸ਼, ਡੀਟੀਐਫ਼ ਨੇ ਕੀਤੀ ਵੱਡੀ ਗਿਣਤੀ ਚ ਸ਼ਮੂਲੀਅਤ

 

ਦਲਜੀਤ ਕੌਰ, ਸੰਗਰੂਰ

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਵੱਡੇ ਕਾਫਲੇ ਨੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਅਣਮਿੱਥੇ ਧਰਨੇ ਦੇ 105ਵੇਂ ਦਿਨ ਮੁੱਖ ਮੰਤਰੀ ਨਿਵਾਸ ਮੂਹਰੇ ਚੱਲ ਰਹੀਂ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਮੰਗਾਂ ਦਾ ਠੋਸ ਹੱਲ ਹੋਣ ਤੱਕ ਸੜਕ ‘ਤੇ ਹੀ ਡਟਣ ਦਾ ਐਲਾਨ ਕਰ ਦਿੱਤਾ ਹੈ।

ਡੀ.ਟੀ.ਐੱਫ. ਦੇ ਕਾਫਲੇ ਵਿੱਚ ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ ਅਤੇ ਰਘਵੀਰ ਭਵਾਨੀਗੜ੍ਹ, ਜਿਲ੍ਹਾ ਪ੍ਰਧਾਨ ਸੰਗਰੂਰ ਸੁਖਵਿੰਦਰ ਗਿਰ, ਮੇਘ ਰਾਜ ਸਟੇਟ ਕਮੇਟੀ ਮੈਬਰ, ਜਿਲ੍ਹਾ ਪ੍ਰਧਾਨ ਮਲਕੀਤ ਹਰਾਜ ਅਤੇ ਜਿਲ੍ਹਾ ਆਗੂ ਸਰਬਜੀਤ ਸਿੰਘ ਭਾਬੜਾ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰਸ਼ਨ (ਡੀਐੱਮਐੱਫ) ਦੇ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ, ਡੀਟੀਐੱਫ ਮਾਲੇਰਕੋਟਲਾ ਦੇ ਜਿਲ੍ਹਾ ਸਕੱਤਰ ਗੁਰਜੰਟ ਸਿੰਘ ਲਾਗੜੀਆਂ, ਡੀਐੱਮਐੱਫ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਘੱਗਾ, ਹਰਿੰਦਰ ਸਿੰਘ ਪਟਿਆਲਾ, ਰਜਿੰਦਰ ਸਿੰਘ ਸਮਾਣਾ, ਰੋਮੀ ਸਫੀਪੁਰ, ਮਨਦੀਪ ਕੌਰ ਸਿੱਧੂ, ਡਾ. ਰਵਿੰਦਰ ਸਿੰਘ ਕੰਬੋਜ, ਅਮਨਦੀਪ ਸਿੰਘ ਕੌੜਾ, ਗੁਰਵਿੰਦਰ ਸਿੰਘ ਖਟੜਾ, ਰਾਜ ਕੁਮਾਰ ਛੰਨਾ, ਲਖਵੀਰ ਠੁੱਲੀਵਾਲ, ਅੰਮ੍ਰਿਤਪਾਲ ਕੋਟਦੁੱਨਾ, ਰਮਨਦੀਪ ਬਰਨਾਲਾ (ਜਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਬਰਨਾਲਾ), ਜਗਸੀਰ ਬਖਤਗੜ੍ਹ, ਸੁਖਜਿੰਦਰ ਸਿੰਘ, ਸਤਗੁਰ ਸਿੰਘ, ਬਿਪਨਜੀਤ, ਜਗਦੀਪ ਸਿੰਘ, ਪ੍ਰਦੀਪ ਬਖ਼ਤਗੜ੍ਹ, ਸੁਖਪ੍ਰੀਤ ਬੜੀ , ਕੁਲਵਿੰਦਰ ਕੁਠਾਲਾ, ਅਮਨਿੰਦਰ ਸਿੰਘ, ਸੁਖਜਿੰਦਰ ਸਿੰਘ ਮੂਣਕ, ਬਿੱਕਰ ਸਿੰਘ, ਅਸ਼ਵਨੀ ਕੁਮਾਰ ਲਹਿਰਾ, ਰਤਨ ਕੁਮਾਰ ਲਹਿਰਾ ਅਤੇ ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *