Punjab News: ਪੰਜਾਬ ਸਰਕਾਰ ਵੱਲੋਂ 2 ਮੁਲਾਜ਼ਮ ਸਸਪੈਂਡ
Punjab News: ਨਗਰ ਨਿਗਮ ਦੀ ਉਪ ਚੋਣ ਦੌਰਾਨ ਗਲਤ ਢੰਗ ਨਾਲ ਐੱਨ.ਓ.ਸੀ. ਜਾਰੀ ਕਰਨ ਵਾਲੇ 2 ਕਰਮਚਾਰੀ ਮੁਅੱਤਲ
ਰੋਹਿਤ ਗੁਪਤਾ ਗੁਰਦਾਸਪੁਰ
Punjab News: ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਕਮਿਸ਼ਨਰ ਨਗਰ ਨਿਗਮ ਬਟਾਲਾ ਦੇ ਵਲੋਂ ਦੋ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣਕਾਰੀ ਦੇ ਮੁਤਾਬਿਕ, ਨਗਰ ਨਿਗਮ ਬਟਾਲਾ ਦੇ ਵਾਰਡ ਨੰਬਰ 24 ਦੀ ਉਪ ਚੋਣ ਦੌਰਾਨ ਗਲਤ ਐੱਨ.ਓ.ਸੀ. ਦੇਣ ਕਾਰਨ ਨਗਰ ਨਿਗਮ ਬਟਾਲਾ ਦੇ ਦੋ ਕਰਮਚਾਰੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲਿਖਤੀ ਹੁਕਮ ਕਮਿਸ਼ਨਰ ਨਗਰ ਨਿਗਮ, ਬਟਾਲਾ ਵੱਲੋਂ ਜਾਰੀ ਕੀਤੇ ਗਏ ਹਨ।
ਦੋਸ਼ ਹੈ ਕਿ, ਨਗਰ ਨਿਗਮ ਬਟਾਲਾ ਦੀ ਪ੍ਰਾਪਰਟੀ ਟੈਕਸ ਇੰਸਪੈਕਟਰ ਸ੍ਰੀਮਤੀ ਨੀਲਮ ਅਤੇ ਹੈੱਡ ਡਰਾਫਟਸਮੈਨ ਅਜੈਬ ਸਿੰਘ ਨੇ ਵਾਰਡ ਨੰਬਰ 24 ਦੀ ਉਪ ਚੋਣ ਵਿੱਚ ਹਿੱਸਾ ਲੈ ਰਹੇ ਉਮੀਦਵਾਰ ਬਲਵਿੰਦਰ ਸਿੰਘ ਪੁੱਤਰ ਫੌਜਾ ਸਿੰਘ ਅਤੇ ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਆਲੋਵਾਲ ਨੂੰ ਗਲਤ ਤਰੀਕੇ ਨਾਲ ਐੱਨ.ਓ.ਸੀ. ਜਾਰੀ ਕੀਤਾ ਗਿਆ ਸੀ।
ਜਦੋਂ ਇਸ ਸਬੰਧੀ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਗਈ ਤਾਂ ਇਹ ਦੋਸ਼ ਸਹੀ ਪਾਏ ਗਏ। ਚੋਣਾਂ ਵਰਗੇ ਅਹਿਮ ਕੰਮ ਵਿੱਚ ਵਰਤੀ ਗਈ ਅਜਿਹੀ ਗੰਭੀਰ ਕੋਤਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋਂ ਇਨ੍ਹਾਂ ਦੋਵਾਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ।