ਅਧਿਆਪਕ ਦੀਆਂ ਬਦਲੀਆਂ ਨੂੰ ਲੈ ਕੇ ਅਹਿਮ ਖ਼ਬਰ
ਮੋਹਾਲੀ-
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਦੇ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਟਰਾਂਸਫਰ ਦਾ ਸਾਰਾ ਕੰਮ ਆਨਲਾਈਨ ਪੋਰਟਲ ਜ਼ਰੀਏ ਨਾਲ ਕੀਤਾ ਜਾਵੇਗਾ।
ਜਗਬਾਣੀ ਦੀ ਖ਼ਬਰ ਮੁਤਾਬਿਕ, ਭਾਵੇਂ ਹੁਣ ਇਸ ਸਬੰਧ ’ਚ ਅਧਿਕਾਰਕ ਤੌਰ ’ਤੇ ਕਿਸੇ ਵੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ। ਰੈਗੂਲਰ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਇਸ ਪ੍ਰਕਿਰਿਆ ਲਈ ਅਰਜ਼ੀਆਂ ਕਰ ਸਕਦੇ ਹਨ।
ਇਕ ਹੋਰ ਸੂਚਨਾ ਦੇ ਅਨੁਸਾਰ ਵਿਭਾਗ ਵੱਲੋਂ ਜੁਲਾਈ ਮਹੀਨੇ ਦੇ ਅਖ਼ੀਰ ਤੱਕ ਤਬਾਦਲੇ ਦਾ ਕੰਮ ਪੂਰਾ ਕਰਨ ਦਾ ਮਕਸਦ ਰੱਖਿਆ ਗਿਆ ਹੈ। ਇਸ ਪ੍ਰਕਿਰਿਆ ਨਾਲ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਲਾਭ ਹੋਵੇਗਾ।
ਇਹ ਪ੍ਰਕਿਰਿਆ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆਪਣੇ ਘਰਾਂ ਦੇ ਕਰੀਬ ਜਾਂ ਆਪਣੀ ਪਸੰਦ ਦੇ ਸਥਾਨਾਂ ’ਤੇ ਸਕੂਲਾਂ ’ਚ ਟਰਾਂਸਫਰ ਹੋਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਨਾਲ ਅਧਿਆਪਕਾਂ ਦੀ ਕਮੀ ਵਾਲੇ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ’ਚ ਵਾਧਾ ਹੋਵੇਗਾ।
ਇਛੁੱਕ ਅਧਿਆਪਕ ਅਤੇ ਕਰਮਚਾਰੀ ਵਿਭਾਗ ਵੱਲੋਂ ਜਾਰੀ ਆਨਲਾਈਨ ਟਰਾਂਸਫਰ ਪੋਰਟਲ ਜ਼ਰੀਏ ਅਪਲਾਈ ਕਰ ਸਕਦੇ ਹੋ। ਅਪਲਾਈ ਕਰਦੇ ਸਮੇਂ, ਉਨ੍ਹਾਂ ਨੂੰ ਆਪਣੀ ਪਸੰਦ ਦੇ ਸਕੂਲਾਂ ਦੀ ਪਹਿਲਾਂ ਸੂਚੀ ਦੇਣੀ ਹੋਵੇਗੀ। ਵਿਭਾਗ ਮੈਰਿਟ ਆਧਾਰ ’ਤੇ ਅਤੇ ਅਧਿਆਪਕਾਂ ਦੀ ਅਗਵਾਈ ਅਨੁਸਾਰ ਤਬਾਦਲੇ ਕਰੇਗਾ।