ਵੱਡੀ ਖ਼ਬਰ: ਪੰਜਾਬ ‘ਚ ਅੱਤਵਾਦੀ ਹਮਲੇ ਦਾ ਖ਼ਤਰਾ, NIA ਵੱਲੋਂ ਅਲਰਟ ਜਾਰੀ
ਚੰਡੀਗੜ੍ਹ-
ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਪੰਜਾਬ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਹੈ।
ਰਿਪੋਰਟ ਅਨੁਸਾਰ, ਅੱਤਵਾਦੀ ਹਮਲਿਆਂ ਦਾ ਨਵਾਂ ਰੁਝਾਨ ਡੈੱਡ ਡਰਾਪ ਮਾਡਲ ਦੇ ਜ਼ਰੀਏ ਜਾਰੀ ਹੈ, ਜੋ 1984 ਦੇ ਸਮੇਂ ਵਰਤੇ ਗਏ ਤਰੀਕੇ ਨਾਲ ਮਿਲਦਾ-ਜੁਲਦਾ ਹੈ। ਇਹ ਮਾਡਲ ਖਾਸ ਤੌਰ ‘ਤੇ ਸੰਦੇਸ਼ਾਂ ਅਤੇ ਹਥਿਆਰਾਂ ਦੀ ਗੁਪਤ ਤਰੀਕੇ ਨਾਲ ਹਵਾਲਗੀ ਲਈ ਵਰਤਿਆ ਜਾਂਦਾ ਹੈ।
ਇਸੇ ਨਾਲ NIA ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਆਪਣੀ ਚੌਕਸੀ ਵਧਾ ਦਿੱਤੀ ਹੈ।
ਇਸ ਵਿੱਚ ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਿਸ ਥਾਣੇ ਹੋਣਗੇ। ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ ‘ਤੇ ਗ੍ਰਨੇਡ ਅਤੇ ਆਈਈਡੀ ਹਮਲੇ ਹੋ ਚੁੱਕੇ ਹਨ।
ਅਜਿਹੇ ਖ਼ਦਸੇ ਤੋਂ ਬਾਅਦ NIA ਪੰਜਾਬ ‘ਤੇ ਨਜ਼ਰ ਰੱਖ ਰਹੀ ਸੀ।