All Latest News

ਸਿੱਖਿਆ ਸਕੱਤਰ ਪੰਜਾਬ ਨਾਲ ਆਈਈਏਟੀ ਅਧਿਆਪਕ ਜਥੇਬੰਦੀ ਦੀ ਹੋਈ ਅਹਿਮ ਮੀਟਿੰਗ, ਵਿਦਿਅਕ ਯੋਗਤਾ ਅਨੁਸਾਰ ਪੇ ਸਕੇਲ ਲਾਗੂ ਕਰਨ ਦਾ ਮਿਲਿਆ ਭਰੋਸਾ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਆਈਈਏਟੀ ਅਧਿਆਪਕ ਜਥੇਬੰਦੀ ਦੀ ਮੀਟਿੰਗ ਬੀਤੇ ਕੱਲ੍ਹ 26 ਨਵੰਬਰ ਨੂੰ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨਾਲ ਹੋਈ, ਜੋ ਕਿ ਹਾਂ ਪੱਖੀ ਹੁੰਗਾਰੇ ਵਾਲੀ ਰਹੀ।

ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸਟੇਟ ਕਨਵੀਨਰ ਸ੍ਰੀਮਤੀ ਪਰਮਜੀਤ ਕੌਰ ਲੁਧਿਆਣਾ ਅਤੇ ਮੈਡਮ ਕੁਲਦੀਪ ਕੌਰ ਪਟਿਆਲਾ ਨੇ ਦੱਸਿਆ ਕਿ, ਇਸ ਮੀਟਿੰਗ ਵਿੱਚ ਸਿੱਖਿਆ ਸਕੱਤਰ ਦੇ ਆਈਈਏਟੀ ਦੀ ਵਿਦਿਅਕ ਯੋਗਤਾ ਅਨੁਸਾਰ ਪੇ ਸਕੇਲ ਲਾਗੂ ਕਰਨ ਦੀ ਮੰਗ ਨੂੰ ਧਿਆਨ ਨਾਲ ਸੁਣਿਆ, ਅਤੇ ਇਸ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ।

ਆਈਈਏਟੀ ਅਧਿਆਪਕ ਜਥੇਬੰਦੀ ਦੀ ਕਨਵੀਨਰ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ, ਪਹਿਲੋਂ ਆਈ ਈ ਏ ਟੀ ਅਧਿਆਪਕ ਜਥੇਬੰਦੀ ਨਾਲ ਸਰਕਾਰ ਨੇ ਬਹੁਤ ਹੀ ਜਿਆਦਾ ਬੇਇਨਸਾਫੀ ਕੀਤੀ ਹੈ, ਉੱਚ ਵਿਦਿਅਕ ਯੋਗਤਾਵਾਂ ਅਤੇ ਉੱਚ ਪ੍ਰੋਫੈਸ਼ਨਲ ਡਿਗਰੀਆਂ ਹੋਣ ਦੇ ਬਾਵਜੂਦ ਵੀ ਸਰਕਾਰ ਨੇ, ਸਾਨੂੰ ਸਮੂਹ ਆਈਈਏਟੀ ਅਧਿਆਪਕਾਂ ਨੂੰ ਪਲੱਸ ਟੂ (12th) ਦੱਸ ਕੇ ਸਾਨੂੰ ਇੱਕ ਚਪੜਾਸੀ ਤੋਂ ਵੀ ਹੇਠਲਾ ਗ੍ਰੇਡ ਦਿੱਤਾ ਹੈ।

ਜਦਕਿ ਸਰਕਾਰ ਸਟੇਜਾਂ ਤੋਂ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਅਸੀਂ ਉਚ ਵਿਦਿਅਕ ਯੋਗਤਾਵਾਂ ਵਾਲੇ ਅਧਿਆਪਕਾਂ ਨੂੰ ਚਪੜਾਸੀ ਨਹੀਂ ਲੱਗਣ ਦੇਵਾਂਗੇ, ਸਰਕਾਰ ਵੱਲੋਂ ਸਾਡੇ ਨਾਲ ਕੀਤੇ ਜਾ ਰਹੇ ਧੱਕੇ ਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ, ਕਿਉਂਕਿ ਅਸੀਂ ਇਹ ਬੇਇਨਸਾਫੀਆ ਸਹਿਣ ਕਰਨ ਵਾਲਿਆਂ ਵਿੱਚੋਂ ਨਹੀਂ।

ਪਰਮਜੀਤ ਕੌਰ ਲੁਧਿਆਣਾ ਅਤੇ ਮੈਡਮ ਕੁਲਦੀਪ ਕੌਰ ਪਟਿਆਲਾ ਨੇ ਦੱਸਿਆ ਕਿ, ਬੀਤੇ ਕੱਲ੍ਹ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਵਧੀਆ ਮਾਹੌਲ ਵਿੱਚ ਹੋਈ। ਉਨ੍ਹਾਂ ਦੱਸਿਆ ਕਿ, ਮੀਟਿੰਗ ਵਿੱਚ ਸਿੱਖਿਆ ਸਕੱਤਰ ਦੇ ਆਈਈਏਟੀ ਦੀ ਵਿਦਿਅਕ ਯੋਗਤਾ ਅਨੁਸਾਰ ਪੇ ਸਕੇਲ ਲਾਗੂ ਕਰਨ ਦੀ ਮੰਗ ਨੂੰ ਧਿਆਨ ਨਾਲ ਸੁਣਿਆ, ਅਤੇ ਇਸ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ।

 

Leave a Reply

Your email address will not be published. Required fields are marked *