ਪੰਜਾਬ ‘ਚ ਦਰਦਨਾਕ ਹਾਦਸਾ! ਸਕੂਲੀ ਬੱਚੀ ਨੂੰ ਸਕੂਲ ਦੀ ਵੈਨ ਹੀ ਕੁਚਲਿਆ, ਮੌਕੇ ‘ਤੇ ਹੀ ਹੋਈ ਮੌਤ
ਲੁਧਿਆਣਾ
ਲੁਧਿਆਣਾ ਦੇ ਸੈਕਟਰ 32 ਸਥਿਤ ਨਿੱਜੀ ਸਕੂਲ ਵਿੱਚ ਅੱਜ ਸਵੇਰੇ ਸਮੇਂ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਸਕੂਲ ਦੇ ਅੰਦਰ ਇੱਕ ਬੱਸ ਨੇ ਦੂਜੀ ਜਮਾਤ ਦੀ ਵਿਦਿਆਰਥਣ ਨੂੰ ਦਰੜ ਦਿੱਤਾ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੜਕੀ ਕਿਸ ਹਾਲਾਤ ਵਿੱਚ ਬੱਸ ਦੇ ਹੇਠਾਂ ਆਈ ਸੀ।
ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਤਾਂ ਦੇਖਿਆ ਕਿ ਇੱਕ ਬੱਚੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ।
ਹਾਦਸਾ ਐਨਾ ਭਿਆਨਕ ਸੀ ਕਿ ਲੜਕੀ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ ਅਤੇ ਉਸਦੇ ਚਿਹਰੇ ‘ਤੇ ਬੱਸ ਦੇ ਟਾਇਰ ਦੇ ਨਿਸ਼ਾਨ ਸਨ। ਲੋਕਾਂ ਮੁਤਾਬਕ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਖ਼ਬਰ ਸ੍ਰੋਤ- ਟੀਵੀ9