All Latest NewsNews FlashPunjab News

Punjab Breaking: ਪੰਜਾਬ ਸਰਕਾਰ ਦੀ ਤਹਿਸੀਲਦਾਰਾਂ ਅਤੇ ਮਾਲ ਅਫ਼ਸਰਾਂ ਖਿਲਾਫ਼ ਵੱਡੀ ਕਾਰਵਾਈ, DCs ਨੂੰ ਜਾਰੀ ਕੀਤੇ ਸਖ਼ਤ ਹੁਕਮ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾ਼ਫ ਵੱਡੀ ਕਾਰਵਾਈ ਕਰਦਿਆਂ ਹੋਇਆ, ਉਨ੍ਹਾਂ ਨੂੰ ਸਵੇਰੇ ਹਰ ਹਾਲਤ ਵਿੱਚ 9 ਵਜੇ ਦਫ਼ਤਰ ਵਿਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਡੀਸੀਜ਼ ਨੂੰ ਹੁਕਮ ਦਿੱਤੇ ਹਨ ਕਿ, ਉਹ ਰੋਜ਼ਾਨਾਂ ਦਫ਼ਤਰਾਂ ਦੀ ਚੈਕਿੰਗ ਕਰਨ।

ਦੱਸ ਦਈਏ ਕਿ, ਪੰਜਾਬ ਦੇ ਅੰਦਰ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਹੜਤਾਲ ਤੇ ਚੱਲ ਰਹੇ ਹਨ, ਜਿਸ ਕਾਰਨ ਆਮ ਜਨਤਾ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਸਰਕਾਰ ਨੇ ਸਾਰੇ ਡੀਸੀਜ਼ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ, ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਵੀ ਸਬ ਰਜਿਸਟਰਾਰ, ਜੁਆਇਟ ਸਬ ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਜਿਸ ਦਿਨ ਵਸੀਕੇ ਤਸਦੀਕ ਕਰਨ ਦੀ ਡਿਊਟੀ ਹੈ, ਉਹ ਉਸ ਦਿਨ ਸਵੇਰੇ 9 ਵਜੇ ਤੋਂ ਵਸੀਕੇ ਤਸਦੀਕ ਕਰਨ ਲਈ ਆਪਣੇ ਦਫ਼ਤਰ ਵਿੱਚ ਉਪਲੱਬਧ ਹੋਵੇ, ਜਿਸ ਸਬ ਰਜਿਸਟਰਾਰ, ਜੁਆਇਟ ਸਬ ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ, ਜਿਸ ਦਿਨ ਵਸੀਕੇ ਤਸਦੀਕ ਕਰਨ ਦੀ ਡਿਉਟੀ ਹੈ, ਉਸ ਦਿਨ ਕੋਈ ਵੀ ਹੋਰ ਡਿਊਟੀ ਉਸਦੀ ਨਾ ਲਗਾਈ ਜਾਵੇ।

ਇਸ ਦੇ ਨਾਲ ਹੀ ਡੀਸੀਜ਼ ਨੂੰ ਹੁਕਮ ਇਹ ਵੀ ਜਾਰੀ ਕੀਤੇ ਗਏ ਹਨ ਕਿ, ਤਹਿਸੀਲਾਂ ਵਿੱਚ ਫੋਨ ਕਰਕੇ ਸਵੇਰੇ 9 ਵਜੇ ਰਜਿਸਟਰਾਰ, ਜੁਆਇਟ ਸਬ ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਚੈੱਕ ਕੀਤੀ ਜਾਵੇ।

 

Leave a Reply

Your email address will not be published. Required fields are marked *