MC Election: ਪੰਜਾਬ ‘ਚ MC ਚੋਣਾਂ ਲਈ ਵੋਟਿੰਗ ਜਾਰੀ! ਪਟਿਆਲਾ ‘ਚ ਜ਼ਬਰਦਸਤ ਹੰਗਾਮਾ, ਚੱਲੇ ਇੱਟਾਂ ਰੋੜੇ
MC Election 2024: ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ 21 ਦਸੰਬਰ ਅੱਜ ਨੂੰ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ।
ਸਭ ਤੋਂ ਵੱਧ ਝੜਪ ਦੀਆਂ ਖ਼ਬਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਹਨ, ਜਿਥੇ ਇੱਕ ਭਾਜਪਾ ਆਗੂ ਨੇ ਖੁਦ ਨੂੰ ਅੱਗ ਲਾਉਣ ਦੀ ਕੋਸਿਸ਼ ਕੀਤੀ।
ਜਾਣਕਾਰੀ ਮੁਤਾਬਿਕ, ਪਟਿਆਲਾ ਦੇ ਅਬਲੋਵਾਲ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਵੋਟਿੰਗ ਦੌਰਾਨ ਵਾਰਡ ਨੰਬਰ 34 ’ਚ ਮਾਹੌਲ ਤਣਾਅਪੂਰਨ ਹੋਇਆ।