Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਲੋਕਾਂ ਘਰਾਂ ‘ਚੋਂ ਬਾਹਰ ਨਿਕਲੇ
ਪੰਜਾਬ ਨੈੱਟਵਰਕ, ਸ਼੍ਰੀ ਗੰਗਾਨਗਰ
Earthquake: ਪੰਜਾਬ ਦੇ ਗੁਆਂਢੀ ਰਾਜ ਰਾਜਸਥਾਨ ਦੇ ਸੀਕਰ ‘ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.9 ਸੀ।
ਸ਼ੇਖਾਵਤੀ ਦੇ ਸੀਕਰ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਕਰੀਬ 11.47 ਵਜੇ ਅਚਾਨਕ ਭੂਚਾਲ ਆਇਆ। ਲੋਕਾਂ ਨੇ 10 ਸਕਿੰਟ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਸੀਕਰ ਤੋਂ 15 ਕਿਲੋਮੀਟਰ ਦੂਰ ਹਰਸ਼ ਪਰਵਤ ਨੇੜੇ ਦੱਸਿਆ ਜਾ ਰਿਹਾ ਹੈ। ਭੂਚਾਲ ਦਾ ਕੇਂਦਰ ਕਰੀਬ 5 ਕਿਲੋਮੀਟਰ ਹੇਠਾਂ ਸੀ।
EQ of M: 3.9, On: 08/06/2024 23:47:16 IST, Lat: 27.41 N, Long: 75.06 E, Depth: 5 Km, Location: Sikar, Rajasthan.
For more information Download the BhooKamp App https://t.co/5gCOtjdtw0 @KirenRijiju @Ravi_MoES @Dr_Mishra1966 @ndmaindia @Indiametdept pic.twitter.com/eKKHSCIACF— National Center for Seismology (@NCS_Earthquake) June 8, 2024