ਮਾਸਟਰ ਰਾਮ ਸਿੰਘ ਚੜ੍ਹੀ ਦਾ ਵਿਛੋੜਾ- ਸੇਜਲ ਅੱਖਾਂ ਨਾਲ ਮ੍ਰਿਤਕ ਦੇਹ ਨੂੰ ਕੀਤਾ ਸਪੁਰਦ ਏ-ਖਾਕ
ਪੰਜਾਬ ਨੈੱਟਵਰਕ, ਖਮਾਣੋਂ
ਲੰਮੀ ਬੀਮਾਰੀ ਨਾਲ ਜੂਝਦੇ ਹੋਏ ਇਨਕਲਾਬੀ ਜਮਹੂਰੀ ਲਹਿਰ ਦੇ ਦ੍ਰਿੜ ਸਮਰਥਕ ਚਲੇ ਆ ਰਹੇ ਸੇਵਾ ਮੁਕਤ ਅਧਿਆਪਕ ਸਾਥੀ ਰਾਮ ਸਿੰਘ ਚੜ੍ਹੀ ਸਮੁੱਚੇ ਪਰਿਵਾਰ/ ਰਿਸ਼ਤੇਦਾਰਾਂ ਨੂੰ ਦਰਦਨਾਕ ਵਿਛੋੜਾ ਦੇ ਗਏ। ਇਥੋਂ ਨੇੜੇ ਉਹਨਾਂ ਦੇ ਗ੍ਰਹਿ ਪਿੰਡ ਚੜ੍ਹੀ ਵਿਖੇ ਅੱਜ ਉਹਨਾਂ ਦੇ ਭੌਤਿਕ ਸਰੀਰ ਨੂੰ ਲਾਲ ਝੰਡੇ ‘ਚ ਲਪੇਟ ਕੇ ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ/ ਨਗਰ ਵਾਸੀਆਂ ਤੇ ਇਨਕਲਾਬੀ ਜਮਹੂਰੀ ਲਹਿਰ ਦੇ ਸੰਗੀ-ਸਾਥੀਆਂ ਵਲੋਂ ” ਸਾਥੀ ਰਾਮ ਸਿੰਘ -ਅਮਰ ਰਹੇ” ਦੇ ਨਾਅਰਿਆਂ ਰਾਹੀਂ ਅੰਤਿਮ ਵਿਦਾਇਗੀ ਦੇ ਕੇ ਨਮ ਅੱਖਾਂ ਨਾਲ ਸੰਸਕਾਰ ਕੀਤਾ ਗਿਆ।
ਅੰਤਿਮ ਵਿਦਾਇਗੀ ਮੌਕੇ ਸਮੁੱਚੇ ਪਰਿਵਾਰ/ਰਿਸ਼ਤੇਦਾਰਾਂ ਦੇ ਦੁੱਖ ‘ਚ ਸ਼ਰੀਕ ਨਗਰ ਦੇ ਮਜ਼ਦੂਰਾਂ -ਕਿਸਾਨਾਂ ਤੋਂ ਇਲਾਵਾ ਇਨਕਲਾਬੀ ਜਮਹੂਰੀ ਲਹਿਰ ਤੇ ਸੰਘਰਸ਼ਸ਼ੀਲ ਮਜ਼ਦੂਰ -ਮੁਲਾਜਮ , ਅਧਿਆਪਕ ਹਿੱਸੇ ਸ਼ਾਮਿਲ ਹੋਏ। ਜਿਹਨਾਂ ਨੇ ਸਾਥੀ ਰਾਮ ਸਿੰਘ ਚੜ੍ਹੀ ( 68 ਸਾਲ) ਜ਼ਿੰਦਗ਼ੀ ਦੇ ਆਖਰੀ ਸਾਹਾਂ ਤੱਕ ਆਪਣੀ ਪਰਿਵਾਰਕ/ ਸਮਾਜਿਕ ਜ਼ਿੰਮੇਵਾਰੀਆਂ ਦੇ ਨਾਲ- ਨਾਲ ਮਜ਼ਦੂਰ -ਮੁਲਾਜਮ ਹਿੱਤਾਂ ਤੇ ਇਨਕਲਾਬੀ ਜਮਹੂਰੀ ਲਹਿਰ ਦੇ ਦ੍ਰਿੜ ਸਮਰਥਕ ਦੇ ਤੌਰ ‘ਤੇ ਨਿਭਾਈ ਭੂਮਿਕਾ ਨੂੰ ਸਲਾਮ ਕਰਦੇ ਹੋਏ ਇਨਕਲਾਬੀ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਮਜ਼ਦੂਰ ਆਗੂ ਮਲਕੀਤ ਸਿੰਘ, ਮੇਵਾ ਸਿੰਘ ਚੜ੍ਹੀ, ਹਰਜਿੰਦਰ ਸਿੰਘ ਤੋਂ ਇਲਾਵਾ ਬਿਕਰਮ ਸਿੰਘ ਲੈਕਚਰਾਰ, ਸ:ਸੈ: ਸ: ਚੜ੍ਹੀ, ਹਰਚਰਨ ਸਿੰਘ ਰਿਟਾਇਰ ਪ੍ਰਿੰਸੀਪਲ ਚੜ੍ਹੀ, ਸੱਤਪਾਲ ਸਿੰਘ ਰਿਟਾ: ਪ੍ਰਿੰਸੀਪਲ ਸ: ਸੀ: ਸੈ: ਸਕੂਲ ਖਮਾਣੋਂ, ਸੱਜਣ ਸਿੰਘ,ਪਾਲ ਸਿੰਘ ਰਿਟਾ: ਅਧਿਆਪਕ ਫਰੌਰ, ਹਰਪ੍ਰੀਤ ਸਿੰਘ ਕਲਰਕ ਚੜ੍ਹੀ, ਰਾਜਿੰਦਰ ਸਿੰਘ ਪੀ ਟੀ ਭਾਂਬਰੀ, ਰਣਜੀਤ ਸਿੰਘ ਲੈਕਚਰਾਰ ਭੜੀ, ਭਗਤ ਸਿੰਘ ਸਰੋਆ ਲੈਕਚਰਾਰ , ਆਤਮਾ ਸਿੰਘ ਕੋਟਲਾ , ਬਲਵੀਰ ਸਿੰਘ ਚੰਡੀਗੜ੍ਹ ਆਦਿ ਸ਼ਾਮਿਲ ਹੋਏ। ਵਰਗ ਚੇਤਨਾ ਮੰਚ ਦੇ ਕਨਵੀਨਰ ਯਸ਼ਪਾਲ ਨੇ ਵੀ ਸ਼ੋਕ ਸੰਦੇਸ਼ ਭੇਜਿਆ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਪਰਿਵਾਰ ਵੱਲੋਂ 5 ਜਨਵਰੀ ਦਿਨ ਐਤਵਾਰ, ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਭੋਗ ਸਮਾਗਮ ਮੌਕੇ ਸਾਥੀ ਰਾਮ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ।