All Latest NewsNews FlashPunjab News

ਚੰਡੀਗੜ੍ਹ AAP ਦੇ ਡੀਐਸਪੀ ਵਿਜੇ ਪਾਲ ਬਣੇ ਪ੍ਰਧਾਨ

 

ਓਕਾਂਰ ਸੰਨੀ ਔਲਖ ਨੂੰ ਜਨਰਲ ਸਕੱਤਰ ਕੀਤਾ ਗਿਆ ਨਿਯੁਕਤ

ਪੰਜਾਬ ਨੈਟਵਰਕ, ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਵਲੋਂ ਬੀਤੀ ਦੇਰ ਸ਼ਾਮ ਚੰਡੀਗੜ੍ਹ ਸੰਗਠਨ ਦਾ ਐਲਾਨ ਕੀਤਾ ਗਿਆ। ਪਾਰਟੀ ਵਲੋਂ ਡੀਐਸਪੀ ਵਿਜੇ ਪਾਲ ਨੂੰ ਪ੍ਰਧਾਨਗੀ ਦੀ ਕਮਾਨ ਸੌਂਪੀ ਗਈ ਹੈ ਅਤੇ ਜਨਰਲ ਸਕੱਤਰ ਦੇ ਅਹੁਦੇ ਉਤੇ ਓਕਾਂਰ ਸੰਨੀ ਔਲਖ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਰਾਜ ਸਭਾ ਮੈਂਬਰ ਅਤੇ ਆਪ ਦੇ ਨੈਸ਼ਨਲ ਆਰਗੇਨਾਇਜਿੰਗ ਸਕੱਤਰ ਡਾ. ਸੰਦੀਪ ਪਾਠਕ, ਆਪ ਚੰਡੀਗੜ੍ਹ ਇੰਚਾਰਜ ਅਤੇ ਦਿੱਲੀ ਤੋਂ ਐਮਐਲਏ ਸ. ਜਰਨੈਲ ਸਿੰਘ ਅਤੇ ਆਪ ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਵਲੋਂ ਕੀਤੀ ਗਈ ਹੈ। ਇਸ ਮੌਕੇ ਉਤੇ ਅੱਜ ਸੈਕਟਰ 39, ਚੰਡੀਗੜ੍ਹ ਵਿਖੇ ਡਾ. ਐਸ.ਐਸ. ਆਹਲੂਵਾਲੀਆ ਵਲੋਂ ਪ੍ਰਧਾਨ ਡੀਐਸਪੀ ਵਿਜੇ ਪਾਲ ਅਤੇ ਹੋਰ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਲੱਡੂ ਵੰਡ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਡਾ. ਆਹਲੂਵਾਲੀਆ ਨੇ ਸਾਰੇ ਅਹੁਦੇਦਾਰਾਂ ਨੂੰ ਚੰਡੀਗੜ੍ਹ ਵਾਸੀਆਂ ਦੀ ਭਲਾਈ ਦੇ ਲਈ ਹੋਰ ਕਰੜੇ ਯਤਨ ਕਰਨ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਹੈ, ਜੋ ਦਿਨ-ਰਾਤ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ। ਕੌਂਸਲਰ ਹਰਦੀਪ ਸਿੰਘ, ਕੌਂਸਲਰ ਦਮਨਪ੍ਰੀਤ ਸਿੰਘ ਬਾਦਲ, ਕੌਂਸਲਰ ਜਸਵੀਰ ਸਿੰਘ ਲਾਡੀ, ਆਪ ਆਗੂ ਆਭਾ ਬੰਸਲ ਅਤੇ ਨਰੇਸ਼ ਬੌਬੀ ਗਰਗ ਨੂੰ ਉਪ ਪ੍ਰਧਾਨ ਲਗਾਇਆ ਗਿਆ ਹੈ। ਆਪ ਆਗੂ ਸੁਖਰਾਜ ਸੰਧੂ, ਹਰਜਿੰਦਰ ਬਾਵਾ, ਮੀਨਾ ਸ਼ਰਮਾਂ, ਕੌਸ਼ਲ ਸਿੰਘ ਅਤੇ ਰਵੀ ਮਨੀ ਨੂੰ ਚੰਡੀਗੜ੍ਹ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਦੇ ਨਾਲ-ਨਾਲ ਮਨਦੀਪ ਕਾਲਰਾ, ਸਿਮਰਨਜੀਤ ਸਿੰਘ ਸਿੰਮੀ, ਸੁਨੀਲ ਸੇਹਰਾ, ਸੰਨੀ ਬੈਰਵਾ, ਬਲਵਿੰਦਰ ਸਿੰਘ ਬੈਂਸ, ਸ਼ਿਸੂਪਾਲ, ਸਰਬਜੀਤ ਕੌਰ ਸਿੰਮੀ, ਰਜੇਸ਼ ਚੌਧਰੀ, ਕਾਂਤਾ ਧਮੀਜਾ, ਹਰਕੇਸ਼ ਲੱਕੀ ਰਾਣਾ, ਨਰਿੰਦਰ ਕੁਮਾਰ ਭਾਟੀਆ, ਸੁਦੇਸ਼ ਖੁਰਚਾ ਅਤੇ ਕੁਲਦੀਪ ਕੁੱਕੀ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੌਂਸਲਰ ਯੌਗੇਸ਼ ਢੀਂਗਰਾ ਨੂੰ ਆਪ ਚੰਡੀਗੜ੍ਹ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।

ਆਪ ਆਗੂ ਜੇਜੇ ਸਿੰਘ ਨੂੰ ਗਰੀਵੇਂਸ ਕਮੇਟੀ ਦਾ ਚੇਅਰਮੈਨ ਅਤੇ ਮਨਮੋਹਨ ਪਾਠਕ ਨੂੰ ਜਨਰਲ ਸਕੱਤਰ ਲਗਾਇਆ ਗਿਆ ਹੈ। ਜੇਡੀ ਘਈ ਨੂੰ ਖਜਾਨਚੀ ਦੀ ਜਿੰਮੇਵਾਰੀ ਸੌਂਪੀ ਗਈ ਹੈ। ਲਲਿਤ ਮੋਹਨ ਨੂੰ ਈਵੇਂਟ ਇੰਚਾਰਜ ਅਤੇ ਸਤਨਾਮ ਸਿੰਘ ਨੂੰ ਈਵੇਂਟ ਕੋ-ਇੰਚਾਰਜ ਲਗਾਇਆ ਗਿਆ ਹੈ। ਧਰਮਪਾਲ ਸ਼ਰਮਾਂ ਅਤੇ ਹਰਸ਼ ਸ਼ਰਮਾਂ ਨੂੰ ਮੀਡੀਆ ਕੋਆਰਡੀਨੇਟਰ ਦੀ ਜਿੰਮੇਵਾਰੀ ਦਿੱਤੀ ਗਈ ਹੈ। ਸੁਖਦਰਸ਼ਨ ਸਿੰਘ ਮਾਨ ਨੂੰ ਆਟੋ ਯੂਨੀਅਨ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ। ਸਾਹਿਲ ਮੱਕੜ ਨੂੰ ਸੀਏ ਵਿੰਗ ਦੇ ਪ੍ਰ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਸੰਜੀਵ ਚੌਧਰੀ ਨੂੰ ਸੀਵਾਈਐਸਐਸ ਦਾ ਪ੍ਰਧਾਨ, ਦਵਿੰਦਰ, ਸ਼ੁਭਮ ਝਾਅ ਅਤੇ ਵਿਵੇਕ ਨੂੰ ਉਪ ਪ੍ਰਧਾਨ ਅਤੇ ਕੰਵਲਪ੍ਰੀਤ ਸਿੰਘ ਜੱਜ ਨੂੰ ਜਨਰਲ ਸਕੱਤਰ ਥਾਪਿਆ ਗਿਆ ਹੈ। ਪੀਪੀ ਘਈ ਐਕਸ ਇੰਪਲੌਆਏ ਵਿੰਗ ਦਾ ਪ੍ਰਧਾਨ ਅਤੇ ਜਗਮੋਹਨ ਸਿੰਘ ਨੂੰ ਜਨਰਲ ਸਕੱਤਰ, ਮਨੋਜ ਸ਼ੁਕਲਾ ਨੂੰ ਬੁੱਧੀਜੀਵੀ ਵਿੰਗ ਦਾ ਪ੍ਰਧਾਨ, ਕੌਂਸਲਰ ਨੇਹਾ ਮੁਸਾਵਤ ਨੂੰ ਉਪ ਪ੍ਰਧਾਨ ਅਤੇ ਦਰਮਿਆਨ ਸਿੰਘ ਨੂੰ ਜੋਆਇੰਟ ਸਕੱਤਰ ਲਗਾਇਆ ਗਿਆ ਹੈ।

ਸ਼ਰਨਜੀਤ ਸਿੰਘ ਨੂੰ ਕਿਸਾਨ ਵਿੰਗ ਦਾ ਪ੍ਰਧਾਨ, ਰਾਜਵਿੰਦਰ ਸਿੰਘ ਨੂੰ ਜਨਰਲ ਸਕੱਤਰ, ਗੁਰਦੀਪ ਸਰਪੰਚ, ਸੋਹਨ ਅਤੇ ਰੁਲਦਾ ਸਿੰਘ ਜੋਆਇੰੰਟ ਸਕੱਤਰ, ਫੈਰੀ ਸੋਫਤ ਨੂੰ ਲੀਗਲ ਵਿੰਗ ਦਾ ਪ੍ਰਧਾਨ, ਟੀਪੀਐਸ ਆਹਲੂਵਾਲੀਆ ਅਤੇ ਐਡਵੋਕੇਟ ਗਗਨ ਆਹਲੂਵਾਲੀਆ ਉਪ ਪ੍ਰਧਾਨ ਅਤੇ ਅਸ਼ੋਕ ਕੋਹਲੀ ਨੂੰ ਜਨਰਲ ਸਕੱਤਰ ਲਗਾਇਆ ਗਿਆ ਹੈ। ਕੌਂਸਲਰ ਮੁਨਵਰ ਅੰਸਾਰੀ ਮਨਿਓਰਟੀ ਵਿੰਗ ਦਾ ਪ੍ਰਧਾਨ, ਸ਼ਕੀਲ ਉਪ ਪ੍ਰਧਾਨ ਅਤੇ ਸਾਦਾਬ ਰਾਠੀ ਜਨਰਲ ਸਕੱਤਰ, ਰਜਿੰਦਰ ਹਿੰਦੂਸਤਾਨੀ ਨੂੰ ਪੁਰਵਾਂਚਲ ਵਿੰਗ ਦਾ ਪ੍ਰਧਾਨ ਅਤੇ ਵਰਿੰਦਰ ਸਿੰਘ ਵੀਰੂ ਜਨਰਲ ਸਕੱਤਰ, ਰਾਮ ਮਿਲਨ ਨੂੰ ਰੇਹੜੀ ਪਟੜੀ ਵਿੰਗ ਦਾ ਪ੍ਰਧਾਨ ਅਤੇ ਡਾ. ਜਗਪਾਲ ਸਿੰਘ ਨੂੰ ਰੂਰਲ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਦੇਸਰਾਜ ਸਨਾਵਰ ਨੂੰ ਐਸਸੀ ਵਿੰਗ ਦਾ ਪ੍ਰਧਾਨ, ਕੌਂਸਲਰ ਪੂਨਮ ਉਪ ਪ੍ਰਧਾਨ, ਦੀਨੇਸ਼ ਪਾਸਵਾਨ ਜਨਰਲ ਸਕੱਤਰ ਅਤੇ ਅਸ਼ਵਨੀ ਪਵਾਰ ਸਕੱਤਰ, ਸਤੀਸ਼ ਕਟਿਆਲ ਨੂੰ ਟਰੇਡ ਵਿੰਗ ਦਾ ਪ੍ਰਧਾਨ, ਬਜਰੰਗ ਗਰਗ ਅਤੇ ਹਰਮੇਸ਼ ਉਪ ਪ੍ਰਧਾਨ, ਵਿਕਰਾਂਤ ਤੰਵਰ ਜਨਰਲ ਸਕੱਤਰ, ਰੋਹਿਤ ਡੋਗਰਾ ਸਕੱਤਰ ਅਤੇ ਅਸ਼ੋਕ ਕੁਮਾਰ ਡੈਨੀ ਜੋਆਇੰਟ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ ਹੈ। ਕੌਂਸਲਰ ਪ੍ਰੇਮ ਲਤਾ ਨੂੰ ਵੂਮਨ ਵਿੰਗ ਦਾ ਪ੍ਰਧਾਨ, ਕੌਂਸਲਰ ਸੁਮਨ ਜਨਰਲ ਸਕੱਤਰ, ਮਮਤਾ ਕੈਂਥ, ਸੋਨੀਆ, ਡਿੰਪਲ ਅਤੇ ਪੂਜਾ ਉਪ ਪ੍ਰਧਾਨ, ਇਕਬਾਲ ਕੌਰ, ਮਨਜੀਤ ਕੌਰ, ਰਾਜਵੰਤ ਕੌਰ, ਯਸ਼ੌਦਾ ਅਤੇ ਲਕਸ਼ਮੀ ਨੂੰ ਜੁਆਇੰਟ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਹੈ।ਕੌਂਸਲਰ ਰਾਮ ਚੰਦਰ ਯਾਦਵ ਨੂੰ ਯੂਥ ਵਿੰਗ ਦਾ ਪ੍ਰਧਾਨ, ਜੱਸੀ ਲੁਭਾਣਾ ਉਪ ਪ੍ਰਧਾਨ, ਮਨਪ੍ਰੀਤ ਸਿੰਘ ਚਾਹਲ ਜਨਰਲ ਸਕੱਤਰ ਅਤੇ ਮਹਾਂਵੀਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ।

 

Leave a Reply

Your email address will not be published. Required fields are marked *