All Latest NewsNews Flash

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

 

ਅਧਿਆਪਕ,ਮੁਲਾਜ਼ਮ ਅਤੇ ਪੈਨਸ਼ਨਰ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਰਣਬੀਰ ਸਿੰਘ ਢਿੱਲੋ ਦੀ ਨਿੱਘੀ ਯਾਦ ਨੂੰ ਕੀਤਾ ਗਿਆ ਸਮਰਪਿਤ

ਪਰਮਜੀਤ ਢਾਬਾਂ, ਫਾਜ਼ਿਲਕਾ

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸਥਾਨਕ ਪ੍ਰਤਾਪ ਬਾਗ ਵਿਖੇ ਅਧਿਆਪਕ,ਮੁਲਾਜ਼ਮ ਅਤੇ ਪੈਨਸ਼ਨਰ ਲਹਿਰ ਦੇ ਸਿਰਮੌਰ ਆਗੂ ਕਾਮਰੇਡ ਰਣਬੀਰ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਕੇ ਨਵਾਂ ਸਾਲ 2025 ਦਾ ਕੈਲੰਡਰ ਜਾਰੀ ਕੀਤਾ ਗਿਆ।ਇਹ ਕੈਲੰਡਰ ਜਾਰੀ ਕਰਨ ਦੀ ਰਸਮ ਜਥੇਬੰਦੀ ਦੇ ਸੂਬਾ ਕਾਰਜਕਾਰੀ ਸਕੱਤਰ ਜਿੰਦਰ ਪਾਇਲਟ,ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਥਿੰਦ,ਸਕੱਤਰ ਸੁਮੀਤ ਸਿੰਘ,ਸੀਨੀਅਰ ਮੀਤ ਪ੍ਰਧਾਨ ਅਜੀਤ ਪੰਧੂ,ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।

ਉਹਨਾਂ ਅੱਗੇ ਦੱਸਿਆ ਕਿ ਜਥੇਬੰਦੀ ਪਿਛਲੇ 17 ਸਾਲਾਂ ਤੋਂ ਕੈਲੰਡਰ ਜਾਰੀ ਕਰ ਰਹੀ ਹੈ ਅਤੇ ਕੈਲੰਡਰ ਵਿੱਚ ਜਥੇਬੰਦੀ ਦੇ ਲਿਖੇ ਉਦੇਸ਼ਾਂ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਵੀਂ ਸਿੱਖਿਆ ਨੀਤੀ 2020 ਰੱਦ ਕਰਵਾ ਕੇ ਕਾਮਨ ਸਕੂਲ ਸਿੱਖਿਆ ਪ੍ਰਣਾਲੀ ਲਾਗੂ ਕਰਵਾਉਣ,ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਦੇ ਖਿਲਾਫ ਲਗਾਤਾਰ ਸੰਘਰਸ਼ ਕਰਨਾ।

ਪੁਰਾਣੀ ਪੈਨਸ਼ਨ ਸਕੀਮ ਹੂਬਹੂ ਬਹਾਲ ਕਰਵਾਉਣਾ,ਸਕੂਲ ਆਫ ਐਮੀਨੈਂਸ ਅਤੇ ਪੀ.ਐਮ.ਸ੍ਰੀ ਸਕੂਲਾਂ ਦੀ ਬਜਾਏ ਸਾਰਿਆਂ ਲਈ ਇਕਸਾਰ ਗੁਣਾਤਮਕ ਸਿੱਖਿਆ ਵਾਸਤੇ ਯਤਨ ਕਰਨੇ ਅਤੇ 10+2 ਜਮਾਤ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਵਾਉਣਾ,ਪਰਖ ਕਾਲ ਦੇ ਸਮੇਂ ਦੌਰਾਨ ਪੂਰੀਆਂ ਤਨਖਾਹਾਂ ਤੇ ਭੱਤਿਆਂ ਨੂੰ ਲਾਗੂ ਕਰਵਾਉਣਾ,ਐਨ.ਐਸ.ਕਿਊ.ਐਫ,ਕੰਪਿਊਟਰ ਅਧਿਆਪਕਾਂ,ਹੋਰ ਵਲੰਟੀਅਰਾਂ,ਕੱਚੇ ਅਤੇ ਠੇਕਾ ਅਧਾਰਤ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਪੰਜਾਬ ਵਿੱਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕਰਵਾਉਣਾ।

ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਲਈ ਬਨਦੀ ਤਨਖਾਹ ਸਕੇਲਾਂ ਦੀ ਪ੍ਰਾਪਤੀ ਕਰਨਾ, ਕੇਂਦਰੀ ਪੈਟਰਨ ਤੇ ਤਨਖਾਹਾਂ ਦੇਣ ਸਬੰਧੀ 17 ਜੁਲਾਈ 2020 ਦਾ ਪੱਤਰ ਤੁਰੰਤ ਰੱਦ ਕਰਵਾਉਣਾ,ਜਥੇਬੰਦੀ ਦੇ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਦੇ ਨਿਪਟਾਰੇ ਲਈ ਲਗਾਤਾਰ ਸੰਘਰਸ਼ ਕਰਨਾ ਆਦਿ ਸ਼ਾਮਲ ਕੀਤੇ ਗਏ ਹਨ।

ਆਗੂਆਂ ਨੇ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਲੜੇ ਜਾ ਰਹੇ ਘੋਲ ਦੀ ਹਮਾਇਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਨਾਂ ਕਿਸੇ ਹੋਰ ਦੇਰੀ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪੰਜਾਬ ਅਧੀਨ ਮਰਜ ਕੀਤਾ ਜਾਵੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਵਿਕਰਮ ਜਲੰਧਰਾ,ਜਸਵਿੰਦਰ ਸਿੰਘ,ਗੌਤਮ,ਗੁਰਪਾਲ ਸਿੰਘ,ਰਾਜਿੰਦਰ ਪਾਲ, ਸਤਪਾਲ ਕੁਕੜ,ਰਜਿੰਦਰ ਕੁਮਾਰ,ਸੁਰਿੰਦਰ ਪਾਲ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *