ਪਾਵਰਕਾਮ ਸੀਐਚਬੀ ਤੇ ਡਬਲਿਉ ਕਾਮਿਆਂ ਦੀ ਜਥੇਬੰਦੀ ਦੀ ਹੋਈ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ
ਵਿੱਤ ਮੰਤਰੀ ਵੱਲੋ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ’ ਕੱਲ ਦੁਬਾਰਾ ਪਾਵਰ ਸੈਕਟਰੀ ਨਾਲ ਹੋਵੇਗੀ ਬੈਠਕ
16 ਜਨਵਰੀ ਨੂੰ ਵਿੱਤ ਮੰਤਰੀ ਵੱਲੋ ਦੁਆਰਾ ਮੀਟਿੰਗ ਸੱਦੀ’ ਜਥੇਬੰਦੀ ਵੱਲੋਂ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ‘ਚ 17 ਜਨਵਰੀ ਮੋਹਾਲੀ/ਚੰਡੀਗੜ੍ਹ ਦਿਤਾ ਜਾਵੇਗਾ ਧਰਨਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਾਵਰਕਾਮ ਐਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋ ਲੰਮੇ ਸਮੇਂ ਤੋਂ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਸੰਘਰਸ਼ ਸਦਕਾ ਅੱਜ ਜਥੇਬੰਦੀ ਨਾਲ ਵਿੱਤ ਮੰਤਰੀ ਅਤੇ ਪਾਵਰਕਾਮ ਅਧਿਕਾਰੀ ਦੀ ਮੀਟਿੰਗ ਚੰਡੀਗੜ੍ਹ ਸਿਵਲ ਸਕੱਤਰ ਵਿਖੇ ਹੋਈ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਵੱਲੋ ਦੱਸਿਆ ਕਿ ਸੰਘਰਸ਼ ਦੌਰਾਨ ਅੱਜ ਵਿੱਤ ਮੰਤਰੀ ਦੀ ਪ੍ਰਧਾਨਗੀ ਅੱਜ ਚੰਡੀਗੜ੍ਹ ਵਿਖੇ ਦੁਬਾਰਾ ਹੋਈ ਮੀਟਿੰਗ ਵਿੱਚ ਵਿੱਤ ਮੰਤਰੀ ਸਮੇਤ ਪਾਵਰਕੌਮ ਦੇ ਸੈਕਟਰੀ ਅਤੇ ਡਾਇਰੈਕਟਰ ਅਤੇ ਆਈਆਰ ਮੌਜੂਦ ਸਨ।
ਮੀਟਿੰਗ ਵਿੱਚ ਸੀਐਚਬੀ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਚਰਚਾ ਕਰਦਿਆਂ ਸੀਐਚਬੀ ਤੇ ਡਬਲਿਉ ਆਊਟਸੋਰਸਿੰਗ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਲੈ ਕੇ ਰੈਗੂਲਰ ਕਰਨ, ਗੁਜਾਰੇ ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ 1948 ਐਕਟ ਮੁਤਾਬਿਕ ਲਾਗੂ ਕਰਨ ਅਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਲਗਾਤਾਰ ਵਾਪਰ ਰਹੇ ਹਾਦਸਿਆਂ ਨੂੰ ਮੁਆਵਜ਼ਾ ਪੱਕੀ ਨੌਕਰੀ ਪੈਨਸ਼ਨ ਦੀ ਗਰੰਟੀ ਕਰਨ ਸਮੇਤ ਪੁਰਾਣੇ ਭਾਈ ਬਕਾਏ ਏਰੀਅਰ ਜਾਰੀ ਕਰਨ ਅਤੇ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾ ਉਤੇ ਚਰਚਾ ਹੋਈ।
ਇਹਨਾਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਦਾ ਵਿੱਤ ਮੰਤਰੀ ਵੱਲੋਂ ਪਾਵਰ ਸੈਕਟਰੀ ਦੀ ਡਿਊਟੀ ਲਗਾ ਦੁਬਾਰਾ ਫਿਰ ਭਰੋਸਾ ਦਿੱਤਾ ਕਿ ਮੰਗਾਂ ਦਾ ਹੱਲ ਕਰ ਮਿਤੀ 16 ਜਨਵਰੀ ਤੱਕ ਲਿਆਂਦਾ ਜਾਵੇ ਅਤੇ ਵਿੱਤ ਮੰਤਰੀ ਵੱਲੋਂ 16 ਜਨਵਰੀ ਨੂੰ ਸਮਾਂ 2 ਵਜੇ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਬਾਇਆ ਗਿਆ ਅਤੇ ਪਾਵਰ ਸੈਕਟਰੀ ਮਿਤੀ 8 ਜਨਵਰੀ 2025 ਨੂੰ ਪਟਿਆਲਾ ਹੈਡ ਆਫਿਸ ਵਿਖੇ ਜਥੇਬੰਦੀ ਨੂੰ ਸੱਦਿਆ ਗਿਆ ਹੈ।
ਜਿਸ ਵਿੱਚ ਜਥੇਬੰਦੀ ਦੇ ਆਗੂ ਆਪਣੀਆਂ ਮੰਗਾਂ ਉੱਤੇ ਦੁਬਾਰਾ ਚਰਚਾ ਕਰਨਗੇ। ਜਥੇਬੰਦੀ ਵੱਲੋਂ ਉਲੀਕਿਆ ਪ੍ਰੋਗਰਾਮ ਮੋਹਾਲੀ ਚੰਡੀਗੜ੍ਹ ਦਾ ਮਿਤੀ 8 ਜਨਵਰੀ 2025 ਦਾ ਸੰਘਰਸ਼ ਪ੍ਰੋਗਰਾਮ ਮਿਤੀ 17 ਜਨਵਰੀ 2025 ਦਾ ਮੋਹਾਲੀ ਚੰਡੀਗੜ੍ਹ ਵਿਖੇ ਕਰ ਦਿੱਤਾ ਗਿਆ ਹੈ।