ਆਈਈਏਟੀ ਅਧਿਆਪਕਾਂ ਦਾ ਵੱਡਾ ਐਲਾਨ, 19 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਕਰਨਗੇ ਰੋਸ ਰੈਲੀ
ਪੰਜਾਬ ਨੈਟਵਰਕ, ਚੰਡੀਗੜ੍ਹ-
ਆਈ ਈ ਏ ਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਤੂਰ ਨੇ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ 19 ਜਨਵਰੀ ਨੂੰ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਰੈਲੀ ਕੱਢੀ ਜਾਵੇਗੀ।
ਆਈ ਈ ਏ ਟੀ ਅਧਿਆਪਕਾਂ ਨਾਲ ਪੰਜਾਬ ਸਰਕਾਰ ਨੇ ਮਤਰੇਈ ਮਾਂ ਵਾਲਾ ਬਤੀਰਾ ਅਪਣਾਇਆ ਪਿਛਲੇ ਦੋ ਸਾਲ ਚ ਸਿੱਖਿਆ ਮੰਤਰੀ ਪੰਜਾਬ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ।
ਪ੍ਰੰਤੂ ਸਿੱਖਿਆ ਮੰਤਰੀ ਤੋਂ ਆਈ ਈ ਏ ਟੀ ਅਧਿਆਪਕ ਦਾ ਮਸਲਾ ਹੱਲ ਨਹੀਂ ਹੋ ਰਿਹਾ ਹੁਣ ਯੂਨੀਅਨ ਨੇ ਫੈਸਲਾ ਕੀਤਾ ਹੈ ਹੈ ਕਿ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਚ ਗੁਪਤ ਐਕਸ਼ਨ ਵੀ ਕੀਤੇ ਜਾਣਗੇ ਕਿਸੇ ਤਰ੍ਹਾਂ ਦੇ ਵੀ ਜਾਨੀ ਮਾਲੀ ਨੁਕਸਾਨ ਦੇ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਕਿਉਂਕਿ ਆਈ ਈ ਏ ਟੀ ਯੂਨੀਅਨ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕੀ ਹੈ।
ਯੂਨੀਅਨ ਦਾ ਫੈਸਲਾ ਹੈ ਕਿ 26 ਜਨਵਰੀ ਨੂੰ ਜਿਸ ਥਾਂ ਤੇ ਵੀ ਸਿੱਖਿਆ ਮੰਤਰੀ ਝੰਡਾ ਲਹਿਰਾਉਣਗੇ ਉਸ ਥਾਂ ਪਹੁੰਚ ਕੇ ਵੀ ਕਾਲੇ ਝੰਡੇ ਦਿਖਾਏ ਜਾਣਗੇ ਅਤੇ 26 ਜਨਵਰੀ ਨੂੰ ਸਾਰੇ ਜਿਲਿਆਂ ਦੇ ਜਿਲਾ ਡਿਪਟੀ ਕਮਿਸ਼ਨਰ ਗੇਟ ਦੇ ਸਾਹਮਣੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਮੀਟਿੰਗ ਵਿੱਚ ਸਿਮਰਜੀਤ ਸਿੰਘ ਰੋਪੜ, ਹਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਕੁਲਵੰਤ ਕੌਰ ਪਟਿਆਲਾ, ਸਤਨਾਮ ਬਠਿੰਡਾ, ਗੁਰਤੇਜ ਲੁਧਿਆਣਾ, ਸੁਮਿਤਰਾ ਕੰਬੋਜ ਫਾਜਲਕਾ, ਪਰਨੀਤ ਕੌਰ ਕਪੂਰਥਲਾ, ਜਗਸੀਰ ਸਿੰਘ ਬਰਨਾਲਾ, ਬੂਟਾ ਸਿੰਘ ਮਾਨਸਾ, ਨਰਭੈ ਸਿੰਘ ਮਲੇਰਕੋਟਲਾ, ਗੁਰਪ੍ਰੀਤ ਰਾਠੀ ਮੋਹਾਲੀ, ਰਾਕੇਸ਼ ਜਲੰਧਰ, ਤਰਨਦੀਪ ਸਿੰਘ ਜਲੰਧਰ, ਹਰਦੀਪ ਸਿੰਘ ਸੰਗਰੂਰ, ਸੁਖਵਿੰਦਰ ਸੁੱਖੀ ਸੰਗਰੂਰ, ਮਨਜੀਤ ਸਿੰਘ ਸੰਗਰੂਰ ਆਦਿ ਅਧਿਆਪਕਾਂ ਦੀ ਮੀਟਿੰਗ ਹੋਈ।