EWS ਕੈਂਡੀਡੇਟਸ ਦੇ ਹੱਕ ‘ਚ ਹੋਏ ਹਾਈਕੋਰਟ ਦੇ ਫ਼ੈਸਲੇ ਨੂੰ ਭਗਵੰਤ ਮਾਨ ਸਰਕਾਰ ਲਾਗੂ ਕਰਨ ਤੋਂ ਭੱਜੀ- ਅਕਸ਼ਦੀਪ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਆਰਥਿਕ ਤੌਰ ਤੇ ਕਮਜ਼ੋਰ ਵਰਗ ਯੂਨੀਅਨ ਪੰਜਾਬ ਦੀ ਖੰਡਾ ਪਾਰਕ, ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਹੋਈ। ਇਹ ਮੀਟਿੰਗ ਯੂਨੀਅਨ ਪ੍ਰਧਾਨ ਅਕਸ਼ਦੀਪ ਦੀ ਅਗਵਾਈ ਵਿੱਚ ਹੋਈ।
ਪ੍ਰਧਾਨ ਅਕਸ਼ਦੀਪ ਨੇ ਦੱਸਿਆ ਕਿ ਜੋ ਹਾਈਕੋਰਟ ਦੇ ਆਰਡਰ 14 ਅਕਤੂਬਰ ਨੂੰ EWS ਵਰਗ ਦੇ ਪੱਖ ਵਿੱਚ ਆਏ ਹੋਏ ਹਨ ਅਤੇ 4 ਦਸੰਬਰ ਨੂੰ ਚੀਫ ਸੈਕਟਰੀ ਵੱਲੋਂ ਇਸ ਸਬੰਧੀ ਮੀਟਿੰਗ ਵੀ ਲਈ ਜਾ ਚੁੱਕੀ ਹੈ।
ਪਰ ਹਾਲੇ ਤੱਕ EWS ਰਿਜਰਵੇਸ਼ਨ ਵਰਟੀਕਲ ਹੋਣ ਸਬੰਧੀ ਸਮਾਜਿਕ ਨਿਆ ਅਧਿਕਾਰਤਾ ਵੱਲੋਂ ਕੋਈ ਵੀ ਹਦਾਇਤਾਂ ਜਾਰੀ ਨਹੀਂ ਹੋਈਆਂ ਹਨ, ਜਿਸ ਦੇ ਕਾਰਨ ਬਹੁਤ ਸਾਰੀਆਂ ਪੰਜਾਬ ਦੀਆਂ ਭਰਤੀਆਂ ਦੇ EWS ਕੈਂਡੀਡੇਟਾਂ ਨੂੰ ਹੋਲਡ ਤੇ ਪਾਇਆ ਜਾ ਰਿਹਾ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਦਾ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਯੂਨੀਅਨ ਜਲਦ ਹੀ ਸਰਕਾਰ ਖਿਲਾਫ ਮੋਰਚਾ ਖੋਲੇਗੀ।
ਇਸ ਮੀਟਿੰਗ ਵਿੱਚ ਵੱਖ-ਵੱਖ ਭਰਤੀਆਂ ਦੇ ਕੈਂਡੀਡੇਟ ਤੋਂ ਇਲਾਵਾ ਯੂਨੀਅਨ ਦੇ ਉਪ ਪ੍ਰਧਾਨ- ਮੋਨੀਕਾ ਸ਼ਰਮਾ, ਖਜਾਨਚੀ ਸੁਰਿੰਦਰ ਸਿੰਘ, ਪ੍ਰੈਸ ਸਕੱਤਰ ਗੁਲਾਲ ਭੁੱਲਰ ਕੁਲਵੀਰ ਕੁਮਾਰ ਅਭਿਸ਼ੇਕ ਗਰਗ ਅਤੇ ਮਨਜੀਤ ਕੌਰ ਹਾਜ਼ਰ ਸਨ।