ਕਾਮਰੇਡ ਦਰਸ਼ਨ ਲਾਧੂਕਾ ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ
ਜਵਾਨੀ ਤੋਂ ਅੰਤਿਮ ਸਾਹਾਂ ਤੱਕ ਲੋਕ ਸੰਘਰਸ਼ਾਂ ਵਿੱਚ ਪਾਇਆ ਯੋਗਦਾਨ ਹਮੇਸ਼ਾਂ ਯਾਦ ਰਹੇਗਾ :- ਆਗੂ
ਪਰਮਜੀਤ ਢਾਬਾਂ, ਮੰਡੀ ਲਾਧੂਕਾ
ਲੋਕ ਸੰਘਰਸ਼ਾਂ ਦੇ ਆਗੂ ਇਸ ਪਿੰਡ ਦੇ ਸਾਬਕਾ ਸਰਪੰਚ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਕੌਂਸਲ ਮੈਂਬਰ ਰਹੇ ਕਾਮਰੇਡ ਦਰਸ਼ਨ ਰਾਮ ਲਾਧੂ ਕਾ ਬੀਤੇ ਦਿਨ ਲੰਬੀ ਬਿਮਾਰੀ ਤੋਂ ਬਾਦ ਮੌਤ ਹੋਣ ਨਾਲ ਕਮਿਊਨਿਸਟ ਧਿਰਾਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਵਿਦਿਆਰਥੀਆਂ ਅਤੇ ਕਿਰਤੀ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਅੱਜ ਹਜ਼ਾਰਾਂ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਵੇਲੇ ਭਾਰਤੀ ਕਮਨਿਸਟ ਪਾਰਟੀ ਦੇ ਲਾਲ ਝੰਡਿਆਂ ਨੂੰ ਚੁੱਕ ਘੱਰ ਤੋਂ ਸ਼ਮਸ਼ਾਨ ਭੂਮੀ ਤੱਕ ਸੈਂਕੜੇ ਕਿਰਤੀਆਂ, ਨੌਜਵਾਨਾ, ਕਿਸਾਨਾਂ ਅਤੇ ਨੌਜਵਾਨਾਂ ਵਿਦਿਆਰਥੀਆਂ ਵੱਲੋਂ ‘ਕਾਮਰੇਡ ਦਰਸ਼ਨ ਲਾਧੂ ਕਾ ਅਮਰ ਹੈ।’ ‘ਕਾਮਰੇਡ ਦਰਸ਼ਨ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਆਕਾਸ਼ ਗੂੰਜਾਊ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਭਾਰਤੀ ਕਮਿਊਨਿਸ ਪਾਰਟੀ ਦੇ ਸੂਬਾਈ ਆਗੂ ਅਤੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕਾਮਰੇਡ ਦਰਸ਼ਨ ਲਾਧੂ ਕਾ ਜੀ ਦੀ ਅੰਤਿਮ ਵਿਦਾਇਗੀ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਕਾਮਰੇਡ ਦਰਸ਼ਨ ਜੀ ਦਾ ਸਮੁਚਾ ਜੀਵਨ ਜਵਾਨੀ ਤੋਂ ਲੈ ਕੇ ਅੰਤਿਮ ਸਾਹਾਂ ਤੱਕ ਲੋਕ ਸੰਘਰਸ਼ਾਂ ਦੇ ਲੇਖੇ ਲਾਇਆ ਜੀਵਨ ਪ੍ਰੇਰਨਾ ਸਰੋਤ ਹੈ ਅਤੇ ਹਮੇਸ਼ਾਂ ਬੜੇ ਮਾਣ ਨਾਲ ਯਾਦ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਉਹਨਾਂ ਦੀ ਮੌਤ ਨਾਲ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਹਾਂਜੀ ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਿਡ ਸੁਰਿੰਦਰ ਸਿੰਘ ਢੰਡੀਆਂ , ਕਾਮਰੇਡ ਤੇਜਾ ਸਿੰਘ ਫਤਹਿਗੜ੍ਹ, ਕਾਮਰੇਡ ਰਿਸ਼ੀਪਾਲ, ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾ, ਮੌਜੂਦਾ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਹਰੀਸ਼ ਨੱਢਾ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਛਪੜੀ ਵਾਲਾ, ਜ਼ਿਲਾ ਪ੍ਰਧਾਨ ਸ਼ੁਬੇਗ ਝੰਗੜ੍ਹਭੈਣੀ, ਗੁਰਦਿਆਲ ਢਾਬਾਂ, ਨਰਿੰਦਰ ਢਾਬਾਂ, ਕ੍ਰਿਸ਼ਨ ਧਰਮੂਵਾਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਬਲਵੰਤ ਚੌਹਾਣਾ, ਜੰਮੂ ਰਾਮ, ਅਧਿਆਪਕਾਂ ਦੇ ਸੂਬਾਈ ਆਗੂ ਜਿੰਦਰ ਪਾਇਲਟ ਅਤੇ ਮੁਲਾਜ਼ਮ ਦੇ ਆਗੂ ਭਜਨ ਲਾਲ ਫਾਜ਼ਿਲਕਾ ਰਿਟਾਇਰ ਜੇ.ਈ.,ਕਿਸਾਨ ਆਗੂ ਕਿ੍ਸ਼ਨ ਧਰਮੂ ਵਾਲਾ, ਆਦਿ… ਨੇ ਕਾਮਰੇਡ ਦਰਸ਼ਨ ਲਾਧੂ ਕਾ ਦੀ ਮੌਤ ਤੇ ਗਹਿਰੇ ਦੁੱਖ ਦਾਂ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ। ਉਕਤ ਆਗੂਆਂ ਨੇ ਇਸ ਗੱਲ ਦਾ ਵੀ ਪ੍ਰਣ ਲਿਆ ਕਿ ਕਾਮਰੇਡ ਦਰਸ਼ਨ ਲਾਧੂ ਕਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਰਹਿੰਦੀ ਜਿੰਦਗੀ ਸੰਘਰਸ਼ ਕਰਦੇ ਰਹਾਂਗੇ।