ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਲੋਹੜੀ ਦਾ ਤਿਉਹਾਰ ਮਨਾਇਆ
ਪੰਜਾਬ ਨੈੱਟਵਰਕ, ਅੰਮ੍ਰਿਤਸਰ-
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਡਾ ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਅੰਮ੍ਰਿਤਸਰ ਕਲੱਬ ਵਿੱਚ ਮਨਾਇਆ। ਇਸ ਮੌਕੇ ਗਵਰਨਰ 2026-27 ਅਨਿਲ ਸਿੰਘਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰਧਾਨ ਰਣਬੀਰ ਬੇਰੀ, ਅੰਦੇਸ਼ ਭੱਲਾ, ਆਈ ਪੀ ਪੀ ਅਮਨ ਸ਼ਰਮਾ,ਅਸ਼ੋਕ ਸ਼ਰਮਾ, ਐਚ. ਐਸ ਜੋਗੀ ਅਸ਼ਵਨੀ ਅਵਸਥੀ, ਜਤਿੰਦਰ ਸਿੰਘ ਨੇ ਸਭ ਦਾ ਸਵਾਗਤ ਕੀਤਾ ਅਤੇ ਸਕੱਤਰ ਅੰਦੇਸ਼ ਭੱਲਾ ਨੇ ਸਿਹਤ, ਸਿੱਖਿਆ ਅਤੇ ਸਮਾਜ ਭਲਾਈ ਸੰਬੰਧੀ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕਰਦਿਆਂ ਨਵੇਂ ਸਾਲ ਵਿਚ ਇਸ ਤੋਂ ਵੱਧ ਸਮਾਜ ਭਲਾਈ ਕੰਮ ਕਰਨ ਦਾ ਭਰੋਸਾ ਦਿੱਤਾ।
ਗਵਰਨਰ ਪਤਨੀ ਸ੍ਰੀਮਤੀ ਸੋਨੀਆ ਸਿੰਘਲ ਦਾ ਸਵਾਗਤ ਡਾ ਰੁਮਲਾ ਬੇਰੀ ਨੇ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਉਪਰੰਤ ਰਣਬੀਰ ਬੇਰੀ, ਪਰਮਜੀਤ ਸਿੰਘ,ਅਮਨ ਸ਼ਰਮਾ,ਅਸ਼ਵਨੀ ਅਵਸਥੀ, ਮਨਮੋਹਣ ਸਿੰਘ ਸਮੇਤ ਸਮੂਹ ਕਲੱਬ ਮੈਂਬਰਾਂ ਨੇ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਦੀ ਸਲਾਹ ਦਿੱਤੀ।
ਮਾਸਟਰ ਆਫ਼ ਸੇਰੇਮਨੀ ਦੀ ਭੂਮਿਕਾ ਰੋਟੇਰੀਅਨ ਪਾਸਟ ਪੈ੍ਰਜ਼ੀਡੈਂਟ ਅਸ਼ਵਨੀ ਅਵਸਥੀ ਅਤੇ ਕੇ ਐਸ ਚੱਠਾ ਨੇ ਨਿਭਾਈ। ਪ੍ਰੇਜ਼ੀਡੈਂਟ ਇਲੈਕਟ ਅਸ਼ੋਕ ਸ਼ਰਮਾ ਅਤੇ ਸੈਕਟਰੀ ਇਲੈਕਟ ਸਰਬਜੀਤ ਸਿੰਘ ਨੇ ਸਾਲ 2025-26 ਦਾ ਬੋਰਡ ਦੀ ਘੋਸ਼ਣਾ ਕੀਤੀ ਅਤੇ ਨਵੇਂ ਬੋਰਡ ਮੇਂਬਰਾਂ ਨੂੰ ਸਨਮਾਨਿਤ ਕੀਤਾ| ਡਾਇਰੈਕਟਰ ਰੋਟੇਰਿਅਨ ਰਾਕੇਸ਼ ਕੁਮਾਰ ਸ਼ਰਮਾ ਨੇ ਵੋਟ ਆਫ਼ ਥੈਂਕਸ ਪੇਸ਼ ਕੀਤਾ।
ਇਸ ਮੌਕੇ ਰੋਟੇਰਿਅਨ ਰਾਜਕੁਮਾਰ, ਸੁਮਨ ਠਾਕੁਰ, ਰਾਕੇਸ਼ ਗੁਲਾਟੀ ਨੇ ਆਪਣੇ ਗੀਤਾਂ ਨਾਲ ਲੋਹੜੀ ਪ੍ਰੋਗਰਾਮ ਨੂੰ ਰੰਗਾਂਰੰਗ ਅੱਤੇ ਸਫਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਗਵਰਨਰ ਵਿਜੈ ਭਸੀਨ ਚਾਰਟਰ ਪੈ੍ਰਜ਼ੀਡੈਂਟ ਐਚ. ਐਸ. ਜੋਗੀ, ਹਰਦੇਸ਼ ਦਵੇਸਰ, ਪਰਮਜੀਤ ਸਿੰਘ, ਕੇ. ਐਸ. ਚੱਠਾ, ਰਾਜੇਸ਼ ਬਧਵਾਰ,ਡਾ. ਗਗਨਦੀਪ ਸਿੰਘ, ਸਰਬਜੀਤ ਸਿੰਘ, ਸਤਪਾਲ ਅਰੋੜਾ, ਬਲਦੇਵ ਮੰਨਣ, ਚੰਦਰ ਮੋਹਨ, ਰਚਨਾ ਸਿੰਗਲਾ, ਰਮਨ ਕਾਲੀਆ, ਵੰਦਨਾ ਕਾਲੀਆ, ਆਰੀਅਨ ਸ਼ਰਮਾ, ਅਵਤਾਰ ਸਿੰਘ ਸਭਰਵਾਲ, ਮਮਤਾ ਅਰੋੜਾ, ਦਵਿੰਦਰ ਸਿੰਘ, ਬਲਦੇਵ ਸਿੰਘ ਸੰਧੂ,ਹਰਜਾਪ ਸਿੰਘ, ਸਰਬਦੀਪ ਸਿੰਘ, ਸਤੀਸ਼ ਸ਼ਰਮਾ ਡੀ ਡੀ ਪੀ ਓ,ਪ੍ਰਦੀਪ ਸ਼ਰਮਾ, ਪ੍ਰਮੋਦ ਸੋਢੀ, ਪ੍ਰਮੋਦ ਕਪੂਰ, ਰਾਹੁਲ ਤਲਵਾਰ ਆਦਿ ਵੀ ਹਾਜ਼ਰ ਸਨ।