Punjab News: ਲਾਰਿਆਂ ਦੀ ਸਰਕਾਰ ਤੋਂ ਪ੍ਰੇਸ਼ਾਨ ਮੁੜ ਬਹਾਲ ਕੱਚੇ ਅਧਿਆਪਕ 5 ਜੁਲਾਈ ਨੂੰ ਜਲੰਧਰ ਵਿਖੇ ਕਰਨਗੇ ਸੂਬਾ ਪੱਧਰੀ ਰੋਸ-ਵਿਕਾਸ ਸਾਹਨੀ
ਪੰਜਾਬ ਨੈੱਟਵਰਕ, ਬਰੇਟਾ
ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਹਿਮਾਂਸ਼ੂ ਜੈਨ ਨੂੰ ਅਪਣੀ ਜਥੇਬੰਦੀ ਮੀਟਿੰਗ ਨੂੰ 1 ਘੰਟੇ ਅੰਦਰ ਪੈਨਲ ਮੀਟਿੰਗ ਫ਼ਿਕਸ ਕਰਵਾਉਣ ਲਈ ਕਿਹਾ ਗਿਆ ਸੀ, ਪ੍ਰੰਤੂ ਅਜ 2 ਦਿਨ ਬੀਤ ਜਾਉਣ ਤੋਹ ਮਗਰੋਂ ਵੀ ਕੋਈ ਮੀਟਿੰਗ ਨਹੀ ਦਿਤੀ ਗਈ।
ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਵੋਟਾਂ ਤੋਂ ਪਹਿਲਾ ਵੀ ਮਜੀਠਾ ਰੋਡ ਸ਼ੋਅ ‘ਚ ਮੁੱਖ ਮੰਤਰੀ ਪੰਜਾਬ ਵੱਲੋ ਸਾਡੀ ਜਥੇਬੰਦੀ ਨਾਲ ਫੋਨ ਕਰਕੇ ਕੰਮ ਕਰਨ ਦਾ ਵਾਦਾ ਕੀਤਾ ਸੀ।
ਪਰ ਉਹ ਵੀ ਨਹੀਂ ਪੂਰਾ ਕੀਤਾ ਮੁੱਖ ਮੰਤਰੀ ਪੰਜਾਬ ਦੇ ਝੂਠੇ ਲਾਰਿਆਂ ਤੋਹ ਤੰਗ ਆ ਕੇ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 05 ਜੁਲਾਈ 2024 ਨੂੰ ਵੜਿੰਗ ਸਟੇਡੀਅਮ ਜਲੰਧਰ ਮੁੱਖ ਮੰਤਰੀ ਪੰਜਾਬ ਕੋਠੀ ਦਾ ਘਿਰਾਉ ਕੀਤਾ ਜਾਵੇਗਾ।
ਇਸ ਸੁਬਾ ਪੱਧਰੀ ਰੈਲੀ ਵਿਚ ਭਰਾਤਾਰੀ ਜਥੇਵੰਦੀਆਂ ਨੂੰ ਵੀ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਜਾਣਕਾਰੀ ਦਿੰਦਿਆਂ ਮਨਿੰਦਰ ਮਾਨਸਾ ਨੇ ਦੱਸਿਆ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਦੱਸਣ ਵਾਲੇ CM ਸਾਡੀਆਂ ਮੰਗਾਂ ਨੂੰ ਅਣਗੋਲਿਆ ਕਰ ਕੇ ਪੰਜਾਬ ਦੀ ਜਵਾਨੀ ਨੂੰ ਰੁਜਗਾਰ ਨਾ ਦੇ ਕੇ ਪੰਜਾਬੀਅਤ ਨਾਲ ਕੋਝਾ ਮਜਾਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਲਖਵਿੰਦਰ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਘੁੰਮਣ,ਹਰਜੀਤ ਕੌਰ, ਮੋਹਨਜੀਤ ਕੌਰ, ਹਰਮਨਜੀਤ ਕੌਰ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਸੇਵਕ ਸਿੰਘ ਮਾਨਸਾ, ਰਕਿੰਦਰ ਕੌਰ, ਭੁਪੇਸ਼ ਕੁਮਾਰ ਤੋ ਇਲਾਵਾ ਭਰਾਤਰੀ ਜਥੇਵੰਦੀਆਂ ਦੇ ਆਗੂ ਵੀ ਹਾਜ਼ਰ ਸਨ ।