All Latest NewsNews FlashPunjab News

ਕੰਪਿਊਟਰ ਅਧਿਆਪਕਾਂ ਦੇ DA ਦੇ ਵਾਧੇ ਦਾ ਪੱਤਰ ਮੁੱਖ ਮੰਗਾਂ ਤੋਂ ਧਿਆਨ ਭਟਕਾਉਣ ਦੀ ਸਾਜ਼ਿਸ਼

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ ) ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿਂਘ ਬੱਲੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ,ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਤੋ ਧਿਆਨ ਭਟਕਾਉਣ ਲਈ ਡੀ.ਏ. ਵਿੱਚ ਵਾਧੇ ਦਾ ਪੱਤਰ ਜਾਰੀ ਕੀਤਾ ਗਿਆ ਹੈ।

ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਤੇ ਕੰਪਿਊਟਰ ਅਧਿਆਪਕਾਂ ਦੇ ਆਗੂ ਰੇਸ਼ਮ ਸਿੰਘ ਨੇ ਕਿਹਾ ਕਿ ਅਸੀਂ 20 ਸਾਲਾਂ ਤੋਂ ਸਰਕਾਰੀ ਮਾਰਾਂ ਦਾ ਸ਼ਿਕਾਰ ਹੁੰਦੇ ਹੋਏ ਵੀ ਸਿੱਖਿਆ ਵਿਭਾਗ ਵਿੱਚ ਪੂਰੀ ਤਨਦੇਹੀ ਨਾਲ ਪੜਾਈ ਦੇ ਨਾਲ ਨਾਲ ਦਫ਼ਤਰੀ ਕੰਮ ਕਰਦੇ ਆਏ ਹਾਂ।

ਸਾਡੀ ਮੰਗ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ ਕਰਨ ਤੇ 2016 ਦਾ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਦੀ ਹੈ ਤੇ ਜਿਸ ਤੇ ਕੰਪਿਊਟਰ ਅਧਿਆਪਕ ਡੱਟ ਕੇ ਸੰਘਰਸ਼ ਦੇ ਮੈਦਾਨ ਵਿੱਚ ਹਨ।

ਇਸ ਲਈ ਸਰਕਾਰ ਸਾਡੀਆਂ ਮੁੱਖ ਮੰਗਾਂ ਤੋ ਧਿਆਨ ਭਟਕਾਉਣ ਦੀ ਬਜਾਏ ਸਾਡੀਆਂ ਦੋ ਮੁੱਖ ਮੰਗਾਂ ਪੂਰੀਆਂ ਕਰੇ ।ਇਸ ਲਈ ਪੰਜਾਬ ਸਰਕਾਰ ਡੀ.ਏ. ਦੇ ਵਾਧੇ ਸੰਬੰਧੀ ਪੱਤਰ ਜਾਰੀ ਕਰਨ ਦੀ ਬਜਾਏ ਸਾਡੀਆਂ ਪੇਅ ਕਮਿਸ਼ਨ ਤੇ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਪ੍ਰਵਾਨ ਕਰੇ।

ਜਥੇਬੰਦੀ ਆਪਣੀਆਂ ਮੁੱਖ ਮੰਗਾਂ ਤੇ ਲਗਾਤਾਰ ਸੰਘਰਸ਼ ਜਾਰੀ ਰੱਖੇਗੀ ।ਇਸ ਮੌਕੇ ਸੂਬਾ ਵਿੱਤ ਸਕੱਤਰ ਸੋਮ ਸਿੰਘ ਗੁਰਦਾਸਪੁਰ ,ਗੁਰਜੀਤ ਸਿੰਘ ਮੋਹਾਲੀ,ਕੰਵਲਜੀਤ ਸੰਗੋਵਾਲ ,ਪ੍ਰਗਟ ਸਿੰਘ ਜੰਬਰ, ਸੁੱਚਾ ਸਿੰਘ ਚਾਹਲ,ਸਰਬੂਟਾ ਸਿੰਘ ,ਮਨਿੰਦਰ ਸਿਂਘ ਘਬਾਇਆ,ਦੀਪਕ ਨਾਰੰਗ ਤਹਿਸੀਲ ਪ੍ਰਧਾਨ ਜਲਾਲਾਬਾਦ , ਰਸਪਿੰਦਰ ਸੋਨੂੰ,ਕਪਿਲ ਕਪੂਰ, ਪ੍ਰੇਮ ਸਿੰਘ,ਜਗਤਾਰ ਸਿੰਘ ਖਮਾਣੋ ,ਜਸਕਰਨ ਸਿੰਘ ,ਗੁਰਨਾਮ ਸਿੰਘ ,ਅਸ਼ਵਨੀ ਕੁਮਾਰ , ਬਲਜਿੰਦਰ ਕੁਮਾਰ, ਅਨਿਰੁਧ ਖਿਉਵਾਲੀ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *