Punjab News- 12ਵੀਂ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ

All Latest NewsNews FlashPunjab News

 

Punjab News-

ਬੀਤੇ ਦਿਨ ਛੁੱਟੀ ਤੋਂ ਬਾਅਦ ਘਰ ਜਾਂਦੇ ਸਮੇਂ ਰਸਤੇ ’ਚ ਕਿਸੇ ਅਣਪਛਾਤੇ ਵਾਹਨ ਨੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਚੰਨੋਂ ਵਿਖੇ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦੇ ਬਾਰਵੀ ਜਮਾਤ ਦੇ ਵਿਦਿਆਰਥੀ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ’ਚ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸਿਮਰਨ ਸਿੰਘ ਪਿੰਡ ਲਲੋਛੀ (ਸਮਾਣਾ) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪਿੰਡ ਚੰਨੋਂ ਵਿਖੇ ਸਥਿਤ ਸਟੀਲਮੈਨਜ ਪਬਲਿਕ ਸਕੂਲ ’ਚ 12ਵੀਂ ’ਚ ਪੜ੍ਹਦਾ ਸੀ ਅਤੇ ਸਮਾਣੇ ‘ਚ ਪੈਂਦੇ ਪਿੰਡ ਲਲੋਛੀ ਦਾ ਰਹਿਣ ਵਾਲਾ ਸੀ।

ਜਦੋਂ ਸਿਮਰਨ ਸਿੰਘ ਸਕੂਲ ’ਚ ਛੁੱਟੀ ਹੋਣ ਬਾਅਦ ਆਪਣੇ ਮੋਟਰਸਾਈਕਲ ‘ਤੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਚੰਨੋਂ ਤੋਂ ਪਿੰਡ ਲਲੋਛੀ ਨੂੰ ਜਾਂਦੀ ਸੜਕ ਉਪਰ ਪਿਛੋਂ ਆਏ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਸ ਦਰਦਨਾਕ ਹਾਦਸੇ ‘ਚ ਵਿਦਿਆਰਥੀ ਸਿਮਰਨ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ਼ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

 

Media PBN Staff

Media PBN Staff