ਸੀਪੀਆਈ ਅਤੇ ਜਨਤਕ ਜਥੇਬੰਦੀਆਂ ਨੇ ਬਜ਼ਾਰਾਂ ‘ਚ ਰੋਸ ਪ੍ਰਦਰਸ਼ਨ ਕਰਕੇ ਐੱਸਐੱਸਪੀ ਦਾ ਪੁਤਲਾ ਫੂਕਿਆ!

All Latest NewsNews FlashPunjab News

 

ਇਨਸਾਫ਼ ਨਾ ਮਿਲਣ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ :- ਗੋਲਡਨ, ਢੰਡੀਆਂ

ਪਰਮਜੀਤ ਢਾਬਾਂ, ਫਾਜ਼ਿਲਕਾ

ਭਰਤੀ ਕਮਿਊਨਿਸਟ ਪਾਰਟੀ( ਸੀਪੀਆਈ) ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਐਸਐਸਪੀ ਫਾਜ਼ਿਲਕਾ ਦਾ ਪੁਤਲਾ ਫੂਕਿਆ ਗਿਆ। ਇਹ ਰੋਸ ਮਾਰਚ ਸਥਾਨਕ ਪ੍ਰਤਾਪ ਬਾਗ ਚੋਂ ਸ਼ੁਰੂ ਹੁੰਦਾ ਹੋਇਆ ਬਾਜ਼ਾਰਾਂ ਵਿੱਚੋਂ ਹੁੰਦੇ ਹੋਇਆ ਐਸ ਐਸ ਪੀ ਫਾਜ਼ਿਲਕਾ ਦੇ ਦਫ਼ਤਰ ਸਾਹਮਣੇ ਪਹੁੰਚਿਆ।

ਪ੍ਰਦਰਸ਼ਨਕਾਰੀਆਂ ਵੱਲੋਂ ਐਸਐਸਪੀ ਅਤੇ ਉਸ ਦੇ ਰੀਡਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸ਼ੁਬੇਗ ਝੰਗੜਭੈਣੀ, ਹਰਭਜਨ ਛੱਪੜੀ ਵਾਲਾ,ਨਰਿੰਦਰ ਢਾਬਾਂ,ਕੁਲਦੀਪ ਬਾਖੂਸ਼ਾਹ,ਪੈਨਸ਼ਨ ਯੂਨੀਅਨ ਡਿਵੀਜ਼ਨ ਸੈਕਟਰੀ ਵਸਾਵਾ ਰਾਮ,ਗੁਰਦਿਆਲ ਢਾਬਾਂ,ਕ੍ਰਿਸ਼ਨ ਧਰਮੂ ਵਾਲਾ, ਜੰਮੂ ਰਾਮ ਬਣਨਵਾਲਾ,ਇਸਤਰੀ ਸਭਾ ਦੀ ਆਗੂ ਸ਼ੁਸ਼ਮਾ ਗੋਲਡਨ, ਸ਼ਤੀਸ ਛਪੜੀ ਵਾਲਾ ਨੇ ਕੀਤੀ।

ਇਸ ਮੌਕੇ ਐਸਐਸਪੀ ਫਾਜ਼ਿਲਕਾ ਦਾ ਪੁਤਲਾ ਫੁਕਿਆ। ਇਸ ਮੌਕੇ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਇਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਕੁੱਲ ਹਿੰਦ ਕਿਸਾਨ ਸਭਾ ਸੂਬਾ ਆਗੂ ਕਾਮਰੇਡ ਸੁਰਿੰਦਰ ਢੰਡੀਆਂ ਨੇ ਬੋਲਦਿਆਂ ਕਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਐਸਐਸਪੀ ਦਫਤਰ ਦੇ ਗੇੜੇ ਮਾਰ ਕੇ ਥੱਕ ਗਏ ਹਨ।

ਵਾਰ ਵਾਰ ਐਸਐਸਪੀ ਵੱਲੋਂ ਲਾਰਾ ਲੱਪਾ ਲਾ ਕੇ ਟਾਲ ਮਟੋਲ ਕਰ ਦਿੱਤੀ ਜਾਂਦੀ ਰਹੀ ਹੈ। ਇਲਾਕੇ ਅੰਦਰ ਕਈਆਂ ਬੇਸਹਾਰਾ ਲੋਕਾਂ ਤੇ ਸੱਤਾ ਧਿਰ ਵੱਲੋਂ ਅੱਤਿਆਚਾਰ ਢਾਹਿਆ ਜਾ ਰਿਹਾ ਹੈ।

ਮਸਲਿਆਂ ਨੂੰ ਹੱਲ ਕਰਵਾਉਣ ਅਤੇ ਲੋਕਾਂ ਨੂੰ ਇਨਸਾਫ ਦਵਾਉਣ ਲਈ ਭਾਰਤੀ ਕਮਿਊਨਿਸਟ ਪਾਰਟੀ ਅਤੇ ਉਹਨਾਂ ਦੀਆਂ ਜਨਤਕ ਜਥੇਬੰਦੀਆਂ ਵਾਰ-ਵਾਰ ਮਿਲ ਚੁੱਕੀਆਂ ਹਨ,ਪ੍ਰੰਤੂ ਐਸਐਸਪੀ ਵੱਲੋਂ ਸਿਰਫ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਉਹ ਕੱਲ ਸਾਰੇ ਜਾਇਜ਼ ਕੰਮ ਕਰ ਦੇਣਗੇ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਲੋਕਾਂ ਦੇ ਜਾਇਜ਼ ਮਸਲੇ ਹੱਲ ਨਹੀਂ ਹੋਏ।

ਇਸ ਲਈ ਮਜ਼ਬੂਰ ਹੋ ਕੇ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਪ੍ਰਦਰਸ਼ਨ ਜ਼ਿਲ੍ਹੇ ਤੋਂ ਸ਼ੁਰੂ ਹੁੰਦਾ ਹੋਇਆ ਪੰਜਾਬ ਪੱਧਰ ਤੱਕ ਲੈ ਕੇ ਜਾਵਾਂਗੇ ਅਤੇ ਜ਼ਿਲ੍ਹੇ ਵਿੱਚ ਚੱਲ ਰਹੇ ਗਲਤ ਧੰਦਿਆਂ ਨੂੰ ਉਜਾਗਰ ਕਰਨ ਲਈ ਡੀਜੀਪੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੱਕ ਇਸ ਗੱਲ ਨੂੰ ਪਹੁੰਚਾਇਆ ਜਾਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾਂ ਕਰਨੈਲ ਬਗੈਕੇ,ਸੀਤਾ ਸਿੰਘ,ਰਮੇਸ਼ ਕੰਬੋਜ,ਕਾਮਰੇਡ ਸ਼ਕਤੀ,ਸ਼ਿੰਦਰ ਛੱਪੜੀਵਾਲਾ, ਕਾਨੇਵਾਲਾ, ਪੰਮਾਂ ਥਾਰੇ ਵਾਲਾ ਹਾਜ਼ਰ ਸੀ।

Media PBN Staff

Media PBN Staff

Leave a Reply

Your email address will not be published. Required fields are marked *