Holiday Update: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ 27 ਜਨਵਰੀ ਦੀ ਹੋ ਸਕਦੀ ਛੁੱਟੀ, ਵੇਖੋ ਵੀਡੀਓ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਅੱਜ ਗਣਤੰਤਰ ਦਿਵਸ ਦੇਸ਼ ਭਰ ਦੇ ਅੰਦਰ ਮਨਾਇਆ ਜਾ ਰਿਹਾ ਹੈ ਅਤੇ ਸਾਰਾ ਦੇਸ਼ ਜਸ਼ਨ ਦੇ ਮਾਹੌਲ ਵਿੱਚ ਡੁੱਬਿਆ ਹੋਇਆ ਹੈ। ਸਕੂਲੀ ਵਿਦਿਆਰਥੀਆਂ ਦੇ ਵੱਲੋਂ ਸਰਕਾਰੀ ਸਮਾਗਮਾਂ ਵਿੱਚ ਹਿੱਸਾ ਲਿਆ ਜਾਂਦਾ ਹੈ।
ਤਾਜਾ ਜਾਣਕਾਰੀ ਮੁਤਾਬਿਕ ਮੋਹਾਲੀ ਜਿਲ੍ਹੇ ਦੇ ਅੰਦਰ 27 ਜਨਵਰੀ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਿਨ ਸਕੂਲ ਬੰਦ ਰਹਿਣਗੇ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀ ਜਾਂ ਫਿਰ ਡਿਪਟੀ ਕਮਿਸ਼ਨਰ ਜਿਨ੍ਹਾਂ ਥਾਵਾਂ ਗਣਤੰਤਰ ਦਿਵਸ ਦੇ ਸਮਾਗਮਾਂ ਵਿਚ ਹਿੱਸਾ ਲੈਂਦੇ ਹਨ, ਉਥੇ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਦੇਖਦੇ ਹਾਂ ਕਿ ਹੋਰ ਕਿੰਨਾ ਜਿਲ੍ਹਿਆਂ ਵਿੱਚ ਸਰਕਾਰ ਦੁਆਰਾ ਛੁੱਟੀ ਕੀਤੀ ਜਾਂਦੀ ਹੈ।
ਖ਼ਬਰ ਅਪਡੇਟ ਹੋ ਰਹੀ ਹੈ…..