ਸਕੂਲ ਤੋਂ ਘਰ ਨੂੰ ਪਰਤ ਰਹੇ ਅਧਿਆਪਕ ‘ਤੇ ਜਾਨਲੇਵਾ ਹਮਲਾ! DSP ਨੂੰ ਕਾਰਵਾਈ ਲਈ ਸੌਂਪਿਆ ਮੰਗ ਪੱਤਰ

All Latest NewsNews FlashPunjab News

 

ਅਧਿਆਪਕ ਤੇ ਹਮਲੇ ਦੇ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰੇ ਪੁਲਿਸ : ਡੀ.ਟੀ.ਐੱਫ

ਪਾਤੜਾਂ/ਚਿੱਚੜਵਾਲ

ਸ ਪ੍ਰ ਸ ਕਰੀਮਨਗਰ (ਚਿੱਚੜਵਾਲ) ਦੇ ਅਧਿਆਪਕ ਸਤਵੀਰ ਚੰਦ ਤੇ ਹੋਏ ਜਾਨਲੇਵਾ ਹਮਲੇ ਦੇ ਖ਼ਿਲਾਫ਼ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਪਾਤੜਾਂ ਬਲਾਕ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਅਧਿਆਪਕਾਂ ਦੀ ਸ਼ਮੂਲੀਅਤ ਨਾਲ਼ ਰੋਸ ਜਾਹਰ ਕਰਦਿਆਂ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਨ ਲਈ ਡੀ ਐਸ ਪੀ ਪਾਤੜਾਂ ਇੰਦਰਜੀਤ ਚੌਹਾਨ ਨੂੰ ਮੰਗ ਪੱਤਰ ਦਿੱਤਾ ਗਿਆ।

ਡੀਟੀਐਫ ਦੇ ਬਲਾਕ ਪ੍ਰਧਾਨ ਰਾਜੀਵ ਕੁਮਾਰ ਅਤੇ ਬਲਾਕ ਸਕੱਤਰ ਬਲਜਿੰਦਰ ਘੱਗਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਮੇਂ ਤੋਂ ਬਾਅਦ ਘਰ ਨੂੰ ਪਰਤ ਰਹੇ ਅਧਿਆਪਕ ਤੇ ਹੋਏ ਜਾਨਲੇਵਾ ਹਮਲੇ ਦੀ ਘਟਨਾ ਨੂੰ ਵਾਪਰੇ ਚਾਰ ਦਿਨ ਬੀਤਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕੋਈ ਗੰਭੀਰਤਾ ਨਹੀਂ ਦਿਖਾਈ ਗਈ ਅਤੇ ਨਾ ਹੀ ਪੀੜਤ ਅਧਿਆਪਕ ਦਾ ਢੁਕਵਾਂ ਇਲਾਜ ਕਰਵਾਉਣ ਦੀ ਪ੍ਰਸ਼ਾਸਨ ਵੱਲੋਂ ਕੋਈ ਚਾਰਾਜੋਈ ਕੀਤੀ ਗਈ ਹੈ।ਜਿਸ ਕਾਰਨ ਬਲਾਕ ਦੇ ਅਧਿਆਪਕਾਂ ਵਿੱਚ ਸਖਤ ਰੋਸ ਹੈ।

ਮਾਮਲਾ ਹੋਰ ਵੀ ਗੰਭੀਰਤਾ ਦੀ ਮੰਗ ਕਰਦਾ ਹੈ ਕਿਉਂਕਿ ਹਮਲੇ ਦਾ ਸ਼ਿਕਾਰ ਅਧਿਆਪਕ ਹਲਕਾ ਸ਼ੁਤਰਾਣਾ ਦੇ ਐੱਮਐਲਏ ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਜੋ ਕਿ ਹਲਕੇ ਵਿੱਚ ਅਮਨ ਕਨੂੰਨ ਦੀ ਸਥਿਤੀ ਉੱਤੇ ਵੀ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਉਹਨਾਂ ਕਿਹਾ ਕਿ ਡੀਐੱਪੀ ਪਾਤੜਾਂ ਨੂੰ ਦਿੱਤੇ ਮੰਗ ਪੱਤਰ ਰਾਹੀਂ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਨ ਅਤੇ ਪੀੜਤ ਅਧਿਆਪਕ ਦੇ ਬਿਆਨਾਂ ਦੇ ਅਧਾਰ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਡੀ ਟੀ ਐਫ ਦੇ ਆਗੂਆਂ ਅਤਿੰਦਰ ਪਾਲ ਸਿੰਘ,ਜਸਪਾਲ ਖਾਂਗ ਨੇ ਪੰਚਾਇਤੀ ਚੋਣਾਂ ਦੌਰਾਨ ਪਿੰਡ ਚਿੱਚੜਵਾਲ ਵਿਖੇ ਵਾਪਰੀ ਹਿੰਸਾ ਅਤੇ ਪੀੜਤ ਅਧਿਆਪਕ ਦੇ ਸਕੂਲ ਵਿੱਚੋਂ ਸੀ.ਸੀ.ਟੀ.ਵੀ. ਰਿਕਾਰਡਿੰਗ ਵਾਲਾ ਡੀ.ਵੀ.ਆਰ. ਚੋਰੀ ਹੋਣ ਖਿਲਾਫ਼ ਦਿੱਤੀ ਦਰਖਾਸਤ ਕਾਰਨ ਉਕਤ ਅਧਿਆਪਕ ਤੇ ਦਰਖਾਸਤ ਵਾਪਸ ਲੈਣ ਦੇ ਪਾਏ ਦਬਾਅ ਦੀ ਇਸ ਹਮਲੇ ਨਾਲ਼ ਜੁੜਦੀ ਕੜੀ ਦੀ ਡੂੰਘਾਈ ਨਾਲ਼ ਜਾਂਚ ਕਰਕੇ ਸਮੁੱਚੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਮੰਗ ਕੀਤੀ ਗਈ।

ਅਧਿਆਪਕ ਉੱਤੇ ਹੋਏ ਹਮਲੇ ਦੇ ਸੰਬੰਧ ਵਿੱਚ ਪਾਤੜਾਂ ਪ੍ਰਸ਼ਾਸਨ ਵੱਲੋਂ ਬਣਦੀ ਨਿਰਪੱਖ ਤੇ ਨਿਆਂ ਪੂਰਨ ਕਾਰਵਾਈ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ੀਲ ਜਥੇਬੰਦੀਆਂ ਨਾਲ਼ ਮਿਲਕੇ ਰਣਨੀਤੀ ਉਲੀਕੀ ਜਾਵੇਗੀ। ਮੰਗ ਪੱਤਰ ਦੇਣ ਸਮੇਂ ਜੀਟੀਯੂ ਤੋਂ ਸਪਿੰਦਰ ਸ਼ਰਮਾ,ਭੀਮ ਸਿੰਘ,ਗੁਰਵਿੰਦਰ ਸਿੰਘ ਖੰਗੂੜਾ ਹਾਜ਼ਰ ਰਹੇ।

ਇਸ ਮੌਕੇ ਜਗਤਾਰ ਰਾਮ, ਸਤਵਿੰਦਰ ਸਿੰਘ, ਬਖਸ਼ੀਸ਼ ਸਿੰਘ, ਬਲਜੀਤ ਘੱਗਾ, ਸ਼ਾਮ ਕੁਮਾਰ, ਰੇਨੂੰ ਬਾਲਾ, ਕੋਮਲ ਗੋਇਲ,ਰੀਟਾ ਰਾਣੀ, ਸਰਬਜੀਤ ਕੌਰ, ਨਵਰੀਤ ਕੌਰ, ਸੁਖਵਿੰਦਰ ਕੌਰ, ਮੈਡਮ ਚਾਹਤ, ਰਮਨਦੀਪ ਕੌਰ, ਸੁਨੀਲ ਕੁਮਾਰ, ਬੀਰੂ ਰਾਮ, ਨਾਇਬ ਸਿੰਘ, ਸਲਿੰਦਰ ਕੁਮਾਰ, ਵਿਕਾਸ ਕੁਮਾਰ, ਮਹੇਸ਼ ਕੁਮਾਰ, ਬੰਟੂ ਰਾਮ, ਰਛਪਾਲ ਸਿੰਘ, ਰਾਜਪਾਲ ਸਿੰਘ, ਸੁਖਵਿੰਦਰ ਸਿੰਘ, ਬਲਕਾਰ ਸਿੰਘ, ਪਰਮਿੰਦਰ ਬੇਦੀ, ਅਮਨਦੀਪ ਦੂਲ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਸੀ.ਐੱਚ.ਟੀ, ਬਖਸ਼ੀਸ਼ ਸਿੰਘ, ਬਲਜੀਤ ਸਿੰਘ, ਸੋਨੀ ਘੱਗਾ, ਤਰਸੇਮ ਤੇਈਪੁਰ, ਰਣਜੀਤ ਤੇਈਪੁਰ, ਮਨਿੰਦਰ ਸਿੰਘ ਦੁਗਾਲ, ਜੈਦੇਵ ਸਰ, ਪ੍ਰਗਟ ਸਿੰਘ ਦੁਗਾਲ ਕਲਾਂ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ ਕੂਆਂਡੇਰੀ, ਧਰਮਿੰਦਰ ਸਿੰਘ, ਰਣਜੀਤ ਸਿੰਘ, ਸੁਖਪਾਲ ਸਿੰਘ ਬਣਵਾਲਾ, ਕੁਲਦੀਪ ਸਿੰਘ, ਯੋਗਰਾਜ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ, ਅਮਿਤ ਕੁਮਾਰ, ਸਤੀਸ਼ ਕੁਮਾਰ, ਸੁਮਿਤ ਕੁਮਾਰ, ਰੁਲਦਾ ਰਾਮ, ਵਰਿੰਦਰ ਸਿੰਘ, ਮੁਨੀਮ ਸਿੰਘ, ਗੁਰਸ਼ਰਨ ਸਿੰਘ, ਦਲੇਰ ਸਿੰਘ, ਕਪਿਲ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ ਦੁਗਾਲ ਕਲਾਂ, ਗੁਰਦੀਪ ਸਿੰਘ, ਬਿਕਰਮ ਸਿੰਘ ਸ਼ੇਰਗੜ੍ਹ, ਰਾਮ ਫਲ ਧੂਹੜ ਆਦਿ ਵੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *