All Latest NewsNews FlashPunjab News

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ ਸਸਪੈਂਡ, ਜ਼ਿਲ੍ਹਾ ਕਮੇਟੀ ਵੀ ਭੰਗ

 

ਅੱਠ ਮੈਬਰੀ ਕਾਰਜਕਾਰੀ ਕਮੇਟੀ ਮੁੜ ਕਰਵਾਏਗੀ ਬਲਾਕਾਂ ਅਤੇ ਜ਼ਿਲ੍ਹੇ ਦੀ ਚੋਣ

ਪੰਜਾਬ ਨੈੱਟਵਰਕ, ਕੋਟਕਪੂਰਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲਾ ਫਰੀਦਕੋਟ ਦੀ ਵਧਵੀਂ ਮੀਟਿੰਗ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਵਿੱਚ ਪਿੰਡ ਕੋਠੇ ਰਾਮਸਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੇ ਪਿੰਡਾਂ ਤੋਂ ਕਿਸਾਨ ਆਗੂ ਹਾਜ਼ਰ ਹੋਏ।

ਵਿਚਾਰ ਚਰਚਾ ਕਰਨ ਤੋਂ ਬਾਅਦ ਸਰਬ ਸੰਮਤੀ ਨਾਲ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਔਲਖ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜ਼ਿਲ੍ਹੇ ਦੀ ਗ਼ੈਰ ਜਮਹੂਰੀ ਢੰਗ ਨਾਲ ਚੁਣੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜਿਲ੍ਹਾ ਆਗੂ ਯਾਦਵਿੰਦਰ ਸਿੰਘ ਸਿਬੀਆਂ ਨੇ ਦੱਸਿਆ ਕਿ ਅੱਜ ਇਕੱਤਰ ਹੋਏ ਕਿਸਾਨਾਂ ਨੇ ਬਲਾਕਾਂ ਅਤੇ ਜ਼ਿਲ੍ਹੇ ਮੁੜ ਚੋਣ ਕਰਾਉਣ ਲਈ ਅੱਠ ਮੈਬਰੀ ਕਮੇਟੀ ਬਣਾਈ।

ਜਿਸ ਵਿਚ ਬਲਵਿੰਦਰ ਸਿੰਘ ਧੂੜਕੋਟ, ਇਕਬਾਲ ਸਿੰਘ ਬਿਸ਼ਨੰਦੀ, ਯਾਦਵਿੰਦਰ ਸਿੰਘ ਸਿਬੀਆਂ, ਸੁਖਦੇਵ ਸਿੰਘ ਬੱਬੀ ਬਰਾੜ, ਜਸਵੀਰ ਸਿੰਘ ਧੂੜਕੋਟ, ਅਮਨਦੀਪ ਫਰੀਦਕੋਟ, ਲਖਵਿੰਦਰ ਸਿੰਘ ਕੋਠੇ ਰਾਮਸਰ ਅਤੇ ਅਵਤਾਰ ਸਿੰਘ ਮਹਿਮਾਂ ਦੀ ਮੁੱਖ ਜਿੰਮੇਵਾਰੀ ਲਗਾਈ ਗਈ।

ਉਹਨਾਂ ਦੱਸਿਆ ਕਿ 16 ਫਰਵਰੀ ਨੂੰ ਬਲਾਕ ਕੋਟਕਪੂਰਾ ਦੀ ਚੋਣ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਜੈਤੋ ਅਤੇ ਫਰੀਦਕੋਟ ਬਲਾਕ ਦੀ ਚੋਣ ਕਰਵਾਈ ਜਾਵੇਗੀ। ਇਸਦੇ ਨਾਲ ਹੀ ਉਹਨਾਂ ਦੱਸਿਆ ਕਿ 13 ਫਰਵਰੀ ਨੂੰ ਜਿਉਂਦ ਵਿਖੇ ਕੀਤੇ ਜਾ ਰਹੇ ਜਮੀਨ ਬਚਾਓ ਸੰਗਰਾਮ ਰੈਲੀ ਵਿੱਚ ਜ਼ਿਲੇ ਦੇ ਸੈਂਕੜੇ ਕਿਸਾਨ ਸ਼ਾਮਿਲ ਹੋਣਗੇ।

ਉਹਨਾਂ ਕਿਹਾ ਕਿ ਜ਼ਿਲ੍ਹੇ ਨੂੰ ਮੁੜ ਜਥੇਬੰਦ ਕਰਕੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਧਰਨੇ ਵਿੱਚ ਜ਼ਿਲਾ ਵੱਡੀ ਸ਼ਮੂਲੀਅਤ ਕਰੇਗਾ।

ਇਸ ਮੌਕੇ ਜਸਵਿੰਦਰ ਸਿੰਘ ,ਚਮਕੌਰ ਸਿੰਘ,ਮਨਪ੍ਰੀਤ ਸਿੰਘ,ਦਰਸ਼ਨ ਸਿੰਘ, ਮਨਦੀਪ ਸਿੰਘ , ਜਸਪਾਲ ਸਿੰਘ,ਸੁਰਜਨ ਸਿੰਘ, ਗੁਰਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਗੁਰਪ੍ਰੀਤ ਸੰਧੂ, ਹਰਜੀਤ ਸਿੰਘ , ਗੁਰਦੇਵ ਸਿੰਘ , ਗੁਰਮੇਲ ਸਿੰਘ , ਦਰਸ਼ਨ ਬਰਾੜ, ਹਰਜਿੰਦਰ ਸਿੰਘ, ਦੀਪਾ ਸੰਧੂ, ਥੋਲਾ ਸੀਬੀਆਂ, ਦਾਰਾ ਸੰਧੂ, ਗੁਰਭੇਜ ਭੁੱਲਰ, ਜਸਵੰਤ ਸਿੰਘ, ਬਲਦੇਵ ਸਿੰਘ, ਪਰਗਟ ਸਿੰਘ, ਗੁਰਚਰਨ ਸਿੰਘ, ਗੁਰਜੰਟ ਸਿੰਘ , ਜਸਕੀਰਤ ਸਿੰਘ, ਦੀਪਕ ਸਿੰਘ, ਮਨਦੀਪ ਸਿੰਘ ਫ਼ਰੀਦਕੋਟ, ਅਮਨਦੀਪ ਫ਼ਰੀਦਕੋਟ, ਅਵਤਾਰ ਸਿੰਘ ਪੱਕਾ, ਮੰਤਰ ਪੱਕਾ, ਸੁਰਜੀਤ ਸਿੰਘ, ਸਤਪਾਲ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਲੱਖਾ ਢਿੱਲੋਂ, ਜਸਵਿੰਦਰ ਰਾਮਸਰ , ਨਰ ਸਿੰਘ, ਜਸਬੀਰ ਸਿੰਘ, ਸੇਵਕ ਰਾਮਸਰ, ਗੁਰਮੇਲ ਰਾਮਸਰ, ਮਲਕੀਤ ਸਿੰਘ, ਮਨਵੀਰ ਸਿੰਘ , ਅਨਮੋਲ ਚਹਿਲ , ਕਾਕੂ ਕੋਟਕਪੂਰਾ , ਗਗਨ ਕੋਟਕਪੂਰਾ, ਜਸਬੀਰ ਚੰਦਭਾਨ , ਕੇ ਦੀਪ ਸਿਬੀਆ ਆਦਿ ਸ਼ਾਮਲ ਸਨ।

 

Leave a Reply

Your email address will not be published. Required fields are marked *