All Latest NewsNews FlashPunjab News

ਪਦਾਰਥਵਾਦੀ ਵਿਚਾਰ ਮੰਚ ਵੱਲੋਂ ਮਰਹੂਮ ਕਾਮਰੇਡ ਹੁਕਮ ਚੰਦ ਜਿੰਦਲ ਦੀ ਬਰਸੀ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ

 

ਪੰਜਾਬ ਨੈੱਟਵਰਕ, ਮੋਗਾ

ਪਦਾਰਥਵਾਦੀ ਵਿਚਾਰ ਮੰਚ ਵੱਲੋਂ ਮਹੀਨਾਵਾਰੀ ਵਿਚਾਰ ਗੋਸ਼ਟੀ ਨੂੰ ਜਾਰੀ ਰੱਖਦਿਆਂ ਮਰਹੂਮ ਕਾਮਰੇਡ ਹੁਕਮ ਚੰਦ ਜਿੰਦਲ ਜੀ ਦੀ ਪਹਿਲੀ ਬਰਸੀ ਨੂੰ ਸਮਰਪਿਤ ਦੂਜੀ ਵਿਚਾਰ ਗੋਸ਼ਟੀ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਇੰਦਰਬੀਰ ਗਿੱਲ ਨੇ ਕੀਤੀ ਅਤੇ ਇਸ ਸਿਧਾਂਤਕ ਵਿਚਾਰ ਗੋਸ਼ਟੀ ਨੂੰ ਕਾਮਰੇਡ ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਇਸ ਵਿਚਾਰ ਗੋਸ਼ਟੀ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਜਥੇਬੰਦੀਆਂ ਜਿਸ ਵਿੱਚ ਸਰਬ ਭਾਰਤ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਐਪਸੋ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਕੰਸਟ੍ਰਕਸ਼ਨ ਵਰਕਰ ਅਤੇ ਲੇਬਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਕਾਰਕੁੰਨਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਕੰਸਟ੍ਰਕਸ਼ਨ ਵਰਕਰ ਅਤੇ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸ਼ਰਮਾਂ, ਮੀਤ ਸਕੱਤਰ ਪਰਮਜੀਤ ਢਾਬਾਂ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ, ਸੂਬਾ ਸਕੱਤਰ ਚਰਨਜੀਤ ਛਾਂਗਾ ਰਾਏ, ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਨਰਿੰਦਰ ਸੋਹਲ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਕਾਮਰੇਡ ਸਵਰਨ ਸਿੰਘ ਖੋਸਾ ਐਪਸੋ ਆਗੂ,ਕੁੱਲ ਹਿੰਦ ਕਿਸਾਨ ਸਭਾ ਸੂਬਾਈ ਆਗੂ ਕਾਮਰੇਡ ਹੰਸ ਰਾਜ ਗੋਲਡਨ ਅਤੇ ਸੁਰਿੰਦਰ ਢੰਡੀਆਂ ਅਤੇ ਸੁੱਖਵਿੰਦਰ ਮਲੌਟ, ਨਰੇਗਾ ਆਗੂ ਕਾਮਰੇਡ ਜਗਸੀਰ ਖੋਸਾ ਆਦਿ ਆਗੂਆਂ ਨੇ ਕਾਮਰੇਡ ਹੁਕਮ ਚੰਦ ਜਿੰਦਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਵੱਲੋਂ ਸਮਾਜ ਭਲਾਈ ਲਈ ਕੀਤੇ ਸੰਘਰਸ਼ ਨੂੰ ਬੜੇ ਮਾਣ ਨਾਲ ਯਾਦ ਕੀਤਾ।

ਇਸ ਮੌਕੇ ਵਿਸ਼ੇਸ਼ ਤੌਰ ਤੇ ਬੋਲਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਕਾਮਰੇਡ ਹੁਕਮ ਚੰਦ ਇੱਕ ਅਦੁੱਤੀ ਸ਼ਕਸੀਅਤ ਸਨ ਅਤੇ ਉਹਨਾਂ ਨੇ ਮੁਲਾਜਮ ਹੁੰਦਿਆਂ ਮੁਲਾਜਮਾਂ ਦੇ ਹੱਕਾਂ ਲਈ ਸੰਘਰਸ਼ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਅਤੇ ਸੇਵਾ ਮੁਕਤੀ ਤੋਂ ਬਾਦ ਸਮਾਜਵਾਦੀ ਵਿਚਾਰਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਠਿੰਡਾ ਵਿਖ਼ੇ ਅਕਤੂਬਰ ਪ੍ਰੈਸ ਦੀ ਸਥਾਪਨਾ ਕੀਤੀ ਅਤੇ ਇਸੇ ਨੂੰ ਆਪਣੀ ਕਰਮ ਭੂਮੀ ਬਣਾ ਕੇ ਲੋਕ ਸੰਘਰਸ਼ਾਂ ਵਿੱਚ ਸ਼ਮੂਲੀਅਤ ਅਤੇ ਅਗਵਾਈ ਕਰਦੇ ਰਹੇ। ਉਹਨਾਂ ਯਾਦ ਕਰਦਿਆਂ ਕਿਹਾ ਕਿ ਕਿਵੇਂ ਇੱਕ ਸੜਕ ਹਾਦਸੇ ਨੇ ਉਹਨਾਂ ਨੂੰ 13 ਸਾਲ ਲਈ ਮਰੀਜ ਬਣਾ ਦਿੱਤਾ।

ਉਹਨਾਂ ਕਾਮਰੇਡ ਹੁਕਮ ਚੰਦ ਜਿੰਦਲ ਦੀ 13 ਸਾਲ ਦੀ ਚਨੌਤੀ ਭਰੀ ਜਿੰਦਗੀ ਵਿੱਚ ਜਿੰਦਲ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੀ ਦੇਖ ਭਾਲ ਕਰਨ ਲਈ ਕੀਤੀ ਮੇਹਨਤ ਅਤੇ ਪਿਆਰ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਇੱਕ ਮਿਸਾਲੀ ਕਾਰਜ ਸੀ ਜਿਸ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਅਜਿਹੇ ਨੇਕ ਪਰਿਵਾਰ ਜੋ ਇੰਨੀ ਵੱਡੀ ਮੁਸ਼ਕਿਲ ਹੋਣ ਦੇ ਬਾਵਜੂਦ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲ ਰਿਹਾ ਹੈ ਦਾ ਸਾਥ ਮਿਲਣਾ ਬਹੁਤ ਖੁਸ਼ ਕਿਸਮਤੀ ਹੈ।

ਉਹਨਾਂ ਦਾ ਸਪੁੱਤਰ ਸੁਮੀਤ ਸ਼ੰਮੀ (ਡਾ) ਪਿਤਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਸੂਬਾਈ ਪ੍ਰਧਾਨ ਰਿਹਾ ਅਤੇ ‘ਤਾਸਮਾਨ’ ਮੈਗਜ਼ੀਨ ਦਾ ਪ੍ਰਬੰਧਕ ਹੈ । ਉਹ ਪਿਛਲੇ ਕੁਝ ਮਹੀਨਿਆਂ ਤੋਂ ਨਿਊਜ਼ੀਲੈਂਡ ਵਿਖੇ ਰਹਿ ਰਿਹਾ ਹੈ।ਆਗੂਆਂ ਨੇ ਸਮੁਚੇ ਰੂਪ ਵਿੱਚ ਕਾਮਰੇਡ ਹੁਕਮ ਚੰਦ ਜਿੰਦਲ ਜੀ ਦੀ ਸ਼ੰਘਰਸ਼ਮਈ ਇਨਕਲਾਬੀ ਜਿੰਦਗੀ ਤੋਂ ਪ੍ਰੇਰਨਾ ਲੈਣ ਦਾ ਪ੍ਰਣ ਕੀਤਾ।

ਇਸ ਮੌਕੇ ਕਾਮਰੇਡ ਹੁਕਮ ਚੰਦ ਜੀ ਦੇ ਪਰਿਵਾਰਕ ਮੈਂਬਰ ਜਿਹਨਾਂ ਵਿੱਚ ਉਹਨਾਂ ਦੀ ਜੀਵਨ ਸਾਥਣ ਸ੍ਰੀ ਮਤੀ ਸੰਤੋਸ਼ ਜਿੰਦਲ, ਉਹਨਾਂ ਦੀਆਂ ਬੇਟੀਆਂ ਨਵਨੀਤ ਨੀਤੂ ਤੇ ਅਪਨੀਤ ਅੱਪੂ ਆਪਣੇ ਆਪਣੇ ਪਰਿਵਾਰਾਂ ਸਮੇਤ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਛੱਪੜੀ ਵਾਲਾ, ਚਰਨਜੀਤ ਚਮੇਲੀ, ਨਵਜੀਤ ਸੰਗਰੂਰ, ਗੁਰਜੀਤ ਕੌਰ ਸਰਦੂਲ ਗੜ੍ਹ, ਜਸਪ੍ਰੀਤ ਬੱਧਣੀ , ਬੋਹੜ ਬੁੱਟਰ ਮੋਗਾ ਅਤੇ ਹਰਜੀਤ ਮਹੇਸ਼ਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *