ਭਗਵੰਤ ਮਾਨ ਸਰਕਾਰ ਨੇ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਛਿੱਕੇ ਟੱਗਿਆ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਹੇ ਈਟੀਟੀ 2364 ਤੇ 5994 ਅਧਿਆਪਕਾਂ ਨੂੰ ਨਿੱਤ ਨਵਾਂ ਲਾਰਾ ਲਗਾ ਕੇ ਉਹਨਾਂ ਦਾ ਮਜਾਕ ਬਣਾ ਰਹੀ ਹੈ।
ਕਿਉਂਕਿ ਸਰਕਾਰ ਲਗਾਤਾਰ ਆਪਣੇ ਕੀਤੇ ਵਾਆਦਿਆਂ ਤੋਂ ਮੁਕਰਦੀ ਰਹੀ ਹੈ, ਜੋ ਕਿ ਇੱਕ ਬਹੁਤ ਹੀ ਘਟੀਆ ਤੇ ਨਿੰਦਣਯੋਗ ਕੰਮ ਹੈ ਜਿਸ ਤੋਂ ਤੰਗ ਆ ਕੇ ਹੁਣ 2364+5994 ਬੇਰੁਜ਼ਗਾਰ ਅਧਿਆਪਕ ਜ਼ਿਲਾ ਪੱਧਰੀ ਮੀਟਿੰਗਾਂ ਕਰ ਰਹੇ ਨੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਆਉਣ ਵਾਲੀ 19 ਫਰਵਰੀ 2025 ਨੂੰ ਬੇਰੁਜ਼ਗਾਰ ਅਧਿਆਪਕ ਗੰਭੀਰਪੁਰ ਧਰਨਾ ਦੇਣ ਲਈ ਕੂਚ ਕਰਨਗੇ।
ਆਗੂਆਂ ਨੇ ਕਿਹਾ ਕਿ ਇਸ ਵਾਰ ਅਸੀਂ ਜਾਨ ਦੀ ਬਾਜੀ ਲਾਉਣ ਤੋਂ ਗੁਰੇਜ ਨਹੀਂ ਕਰਾਂਗੇ ਇਸ ਦੌਰਾਨ ਕਿਸੇ ਵੀ ਤਰਾਂ ਦਾ ਗੁੱਪਤ ਐਕਸ਼ਨ ਲਗ ਸਕਦਾ ਹੈ ਜੇਕਰ ਇਸ ਦੌਰਾਨ ਕਿਸੇ ਵੀ ਬੇਰੁਜ਼ਗਾਰ ਅਧਿਆਪਕ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਉਸਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਗੇ।
ਇਸ ਮੋਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਢਲਾਡਾ, ਗੁਰਸੰਗਤ ਬੁਢਲਾਡਾ,ਗੁਰਸੇਵ ਸੰਗਰੂਰ, ਵਰਿੰਦਰ ਸਰਹੰਦ, ਅੰਮ੍ਰਿਤ ਧੂਰੀ, ਗੁਰਜੀਵਨ ਮਾਨਸਾ, ਸੁੱਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਸੰਦੀਪ ਮਾਨਸਾ ਅਤੇ ਸਮੂਹ ਈਟੀਟੀ 2364 + 5994 ਕੇਡਰ ਹਾਜ਼ਰ ਸੀ।