ਪੰਜਾਬ ਪ੍ਰਦੇਸ਼ ਟੀਚਰਜ਼ ਯੂਨੀਅਨ ਵੱਲੋਂ ਸੂਬਾ ਪੱਧਰੀ ਮੀਟਿੰਗ ਆਯੋਜਿਤ, ਦਵਿੰਦਰ ਪਾਲ ਸ਼ਰਮਾ ਮੁੜ ਬਣੇ ਪ੍ਰਧਾਨ
ਡਾ. ਬਲਰਾਮ ਸ਼ਰਮਾ ਨੂੰ ਬਣੇ ਸੂਬਾ ਪ੍ਰੈੱਸ ਸਕੱਤਰ- ਨਵੇਂ ਸਰਕਲ ਪ੍ਰਧਾਨਾਂ ਦੀ ਚੋਣ ਅਤੇ ਸੌਂਪੀਆਂ ਅਹਿਮ ਜਿੰਮੇਦਾਰੀਆਂ
ਪੰਜਾਬ ਨੈੱਟਵਰਕ, ਲੁਧਿਆਣਾ
ਪੰਜਾਬ ਪ੍ਰਦੇਸ਼ ਟੀਚਰਜ਼ ਯੂਨੀਅਨ ਪੰਜਾਬ ਦੀ ਇਕ ਵਿਸ਼ੇਸ਼ ਸੂਬਾ ਪੱਧਰੀ ਹੰਗਾਮੀ ਮੀਟਿੰਗ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਦਵਿੰਦਰ ਪਾਲ ਸ਼ਰਮਾ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਬਲਰਾਮ ਸ਼ਰਮਾ ਨੇ ਕਿਹਾ ਕਿ ਮੀਟਿੰਗ ਵਿੱਚ ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਗਤੀ ਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਸਰਬਸੰਮਤੀ ਨਾਲ ਦਵਿੰਦਰ ਪਾਲ ਸ਼ਰਮਾ ਨੂੰ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਨਵੇਂ ਸਰਕਲ ਪ੍ਰਧਾਨਾਂ ਦੀ ਚੋਣ ਅਤੇ ਕਈ ਹੋਰ ਅਹਿਮ ਜਿੰਮੇਦਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਡਾ. ਬਲਰਾਮ ਸ਼ਰਮਾ ਨੂੰ ਸੂਬਾ ਪ੍ਰੈੱਸ ਸਕੱਤਰ, ਅਮਰਦੀਪ ਸਿੰਘ ਨੂੰ ਸੀਨ.ਸੂਬਾ ਮੀਤ ਪ੍ਰਧਾਨ, ਰਜਿੰਦਰ ਸਿੰਘ ਨੂੰ ਜਥੇਬੰਦਕ ਸਕੱਤਰ, ਬਿਨੇਪਾਲ ਸ਼ਰਮਾ,ਜਗਪਾਲ ਸਿੰਘ ਤੇ ਗੁਰਚੰਦ ਸਿੰਘ ਨੂੰ ਮੀਤ ਪ੍ਰਧਾਨ, ਮਨਦੀਪ ਸਿੰਘ ਖੰਨਾ ਨੂੰ ਜਿਲਾ ਪ੍ਰੈਸ ਸਕੱਤਰ ਲੁਧਿਆਣਾ, ਇਸ ਤੋਂ ਇਲਾਵਾ ਲੈਕ. ਅਨੂਪ ਕੁਮਾਰ ਨੂੰ ਲੁਧਿਆਣਾ, ਅਜੇ ਕੁਮਾਰ ਨੂੰ ਪਠਾਨਕੋਟ, ਸੁਰਜੀਤ ਸਿੰਘ ਨੂੰ ਹੁਸ਼ਿਆਰਪੁਰ, ਕੋਮਲਜੀਤ ਰਾਣਾ ਨੂੰ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਸ.ਭੁਪਿੰਦਰ ਸਿੰਘ ਮਾਨ ਨੂੰ ਬਠਿੰਡਾ,ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਸਤਨਾਮ ਸਿੰਘ ਭੁੱਲਰ ਪਿਖੋਵਾਲੀ ਨੂੰ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅਤੇ ਕੁਲਵਿੰਦਰ ਸਿੰਘ ਨੌਹਰਾ ਨੂੰ ਪਟਿਆਲਾ, ਸੰਗਰੂਰ, ਸ਼੍ਰੀ ਫਤਿਹਗੜ੍ਹ ਸਾਹਿਬ, ਲੁਧਿਆਣਾ, ਮਲੇਰਕੋਟਲਾ ,ਮੋਹਾਲੀ ਦਾ ਸਰਕਲ ਇੰਚਾਰਜ ਨਿਯੁਕਤ ਕੀਤਾ ਗਿਆ।