All Latest NewsNews FlashPunjab News

ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਪੜ੍ਹੋ ਪੂਰੀ ਖਬਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ 

ਜਿਵੇਂ ਜਿਵੇਂ ਮੌਸਮ ਬਦਲ ਰਿਹਾ ਹੈ, ਉਵੇਂ ਉਵੇਂ ਹੀ ਵਿਦਿਅਕ ਅਦਾਰਿਆਂ ਦੇ ਟਾਈਮ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਇੱਕ ਵਾਰ ਫਿਰ ਤੋਂ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ ਹੈ।

ਪਹਿਲਾਂ, ਠੰਡ ਕਾਰਨ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਫਿਰ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸੂਬੇ ਵਿੱਚ ਸਕੂਲਾਂ ਦੇ ਸਮੇਂ ਵਿੱਚ ਜੋ ਬਦਲਾਅ ਕੀਤਾ ਗਿਆ ਹੈ, ਉਹ 1 ਮਾਰਚ ਤੋਂ ਲਾਗੂ ਹੋਵੇਗਾ। ਸਿੱਖਿਆ ਵਿਭਾਗ ਮੁਤਾਬਕ ਸਾਰੇ ਸਰਕਾਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ।

ਜਾਰੀ ਕੀਤੇ ਗਏ ਟਾਈਮ ਟੇਬਲ ਮੁਤਾਬਕ ਮਾਰਨਿੰਗ ਅਸੈਂਬਲੀ ਸਵੇਰੇ 8.30 ਵਜੇ ਹੋਵੇਗੀ। ਸਕੂਲ ਵਿੱਚ ਪਹਿਲਾ ਪੀਰੀਅਡ 8.55 ਤੋਂ 9.35 ਤੱਕ, ਦੂਜਾ 9.35 ਤੋਂ 10.15 ਤੱਕ, ਤੀਜਾ 10.15 ਤੋਂ 10.55 ਤੱਕ, ਚੌਥਾ 10.55 ਤੋਂ 11.35 ਤੱਕ ਜਦਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ।

ਇਸ ਤੋਂ ਬਾਅਦ ਅੱਧੀ ਛੁੱਟੀ ਹੋਵੇਗੀ, ਜਿਸ ਵਿੱਚ ਬੱਚੇ ਖਾਣ-ਪੀਣ ਦਾ ਸਮਾਨ ਲੈ ਸਕਦੇ ਹਨ, ਜੋ ਕਿ 12.15 ਤੋਂ 12.50 ਤੱਕ ਚੱਲੇਗੀ। 6ਵਾਂ ਪੀਰੀਅਡ 12.50 ਤੋਂ 1.30 ਤੱਕ ਚੱਲੇਗਾ, 7ਵਾਂ ਪੀਰੀਅਡ 1.30 ਤੋਂ 2.10 ਤੱਕ, 8ਵਾਂ ਪੀਰੀਅਡ 2.10 ਤੋਂ 2.50 ਤੱਕ ਚੱਲੇਗਾ। ਭਾਵ 2.50 ਵਜੇ ਛੁੱਟੀ ਹੋਵੇਗੀ।

 

Leave a Reply

Your email address will not be published. Required fields are marked *