ਚੰਡੀਗੜ੍ਹ ‘ਚ ਕਿਸਾਨਾਂ ਦੇ ਲੱਗ ਰਹੇ ਧਰਨੇ ਦੀਆਂ ਤਿਆਰੀਆਂ ਮੁਕੰਮਲ- ਪੰਜਾਬ ਕਿਸਾਨ ਯੂਨੀਅਨ

All Latest NewsNews FlashPunjab News

 

ਜਸਵੀਰ ਸੋਨੀ, ਮਾਨਸਾ-

ਅੱਜ ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ ਦੀ ਮੀਟਿੰਗ ਬੂਝਾ ਸਿੰਘ ਭਵਨ ਮਾਨਸਾ ਵਿਖੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ।

ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂਕਿਸਾਨਾਂ ਦੇ ਸੂਬਾਈ ਪਰਧਾਨ ਰੁਲਦੂ ਸਿੰਘ ਮਾਨਸਾ,ਸੀਨੀਅਰ ਮੀਤ ਪਰਧਾਨ ਗੋਰਾ ਸਿੰਘ ਭੈਣੀਬਾਘਾ,ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ”ਸੰਯੁਕਤ ਕਿਸਾਨ ਮੋਰਚੇ”ਦੇ ਸੱਦੇ ਤਹਿਤ ਚੰਡੀਗੜ ਵਿਖੇ ਅਣਮਿਥੇ ਸਮੇਂ ਲਈ ਲੱਗ ਰਹੇ ਕਿਸਾਨ ਮੋਰਚੇ ਵਿੱਚ ਮਾਲਵੇ ਅਤੇ ਮਾਝੇ ਦੁਆਬੇ ਚੋਂ ਪੰਜਾਬ ਕਿਸਾਨ ਯੂਨੀਅਨ ਦੀਆਂ ਸੈਂਕੜੇ ਟਰੈਕਟਰ ਟਰਾਲੀਆਂ ਪਹੁੰਚਣਗੀਆਂ।

ਉਨਾਂ ਕਿਹਾ ਸਾਰੇ ਜਿਲਿਆਂ ਦੀਆਂ ਟੀਮਾਂ ਨੇ ਰਸਦ ਇਕੱਠਾ ਕਰਨ ਅਤੇ ਸਾਧਨਾਂ ਦੀ ਗਿਣਤੀ ਦੇ ਵੇਰਵੇ ਲਗਭਗ ਮੁਕੰਮਲ ਕਰ ਲਏ ਹਨ। 5 ਮਾਰਚ ਨੂੰ ਲੱਗ ਰਹੇ ਮੋਰਚੇ ਦੌਰਾਨ ਖੇਤੀ ਖੇਤਰ ਦੀਆਂ ਫਸਲਾਂ ਮੱਕੀ,ਆਲੂ,ਮਟਰ,ਗੋਭੀ,ਮੂੰਗੀ ਤੇ ਬਾਸਮਤੀ ਤੇ ਐਮ.ਐਸ.ਪੀ ਦੀ ਮੰਗ,ਪੰਜਾਬ ਦੀ ਕਿਸਾਨੀ ਸਿਰ ਚੜੇ 1 ਲੱਖ 20 ਹਜ਼ਾਰ ਕਰੋੜ ਦੀ ਕਰਜ ਮੁਆਫ਼ੀ,ਪੰਜਾਬ ਦੇ ਅਬਾਦਕਾਰਾਂ ਦੇ ਮਾਲਕਾਨਾਂ ਹੱਕ,ਪੰਜਾਬ ਦੇ ਕੋਨੇ ਕੋਨੇ ਤੱਕ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ,ਪਰੀਪੇਡ ਸਮਾਰਟ ਮੀਟਰ ਰੱਦ ਕਰਨ ਅਤੇ ਪਿਛਲੇ ਦਿੱਲੀ ਅੰਦੋਲਨ ਦੌਰਾਨ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦੀਆਂ ਮੰਗਾਂ ਸਾਮਿਲ ਹਨ।

ਚੰਡੀਗੜ੍ਹ ਮੋਰਚਾ ਮੰਗਾਂ ਮੰਨੇ ਜਾਣ ਤੱਕ ਚੱਲੇਗਾ। ਉਨਾਂ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਨਵੀਂ ਖੇਤੀ ਨੀਤੀ ਖਰੜਾ ਰੱਦ ਕਰਨ ਤੇ ਪੰਜਾਬ ਸਰਕਾਰ ਦਾ ਸੁਆਗਤ ਕਰਦੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰ ਕਿਸਾਨ ਜੱਥੇਬੰਦੀਆਂ ਦੇ ਸੁਝਾਵਾਂ ਅਤੇ ਸੋਧਾਂ ਸਮੇਤ ਨਵੀਂ ਖੇਤੀ ਨੀਤੀ 2023 ਲਾਗੂ ਕਰੇ।

ਮੀਟਿੰਗ ਦੌਰਾਨ ਸੂਬਾਈ ਆਗੂ ਗੁਰਜੰਟ ਸਿੰਘ ਮਾਨਸਾ,ਡਾ.ਗੁਰਚਰਨ ਸਿੰਘ ਰਾਏਕੋਟ,ਸਵਰਨ ਸਿੰਘ ਨਵਾਂਗਾਓਂ,ਸਮਸ਼ੇਰ ਸਿੰਘ ਆਸੀ,ਮਲਕੀਤ ਸਿੰਘ ਲੁਧਿਆਣਾ, ਇੰਦਰਜੀਤ ਸਿੰਘ ਮਲੋਟ,ਜਰਨੈਲ ਸਿੰਘ ਮੁਕਤਸਰ,ਭੋਲਾ ਸਿੰਘ ਸਮਾਓਂ,ਰਾਮਫਲ ਸਿੰਘ ਚੱਕ ਅਲੀਸੇਰ,ਕਰਨੈਲ ਸਿੰਘ ਮਾਨਸਾ ਅਤੇ ਵੱਖ-ਵੱਖ ਜਿਲਿਆਂ ਦੇ ਆਗੂ ਵਰਕਰ ਸਾਮਿਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *