ਬਨੇਗਾ ਦੀ ਪ੍ਰਾਪਤੀ ਲਈ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਈ ਐਸ ਡੀ ਐਮ ਦਫਤਰ ਅੱਗੇ ਬਨੇਗਾ ਐਕਸ਼ਨ ਡੇਅ ਪ੍ਰਦਰਸ਼ਨ

All Latest NewsNews FlashPunjab News

 

ਬਨੇਗਾ ਕਾਨੂੰਨ ਨੂੰ ਸੰਸਦ ਚ ਪਾਸ ਕਰਵਾਉਣ ਲਈ ਪੰਜਾਬ ਦੀ ਜਵਾਨੀ ਖੁਦ ਵਲੰਟੀਅਰ ਬਣ ਕੇ ਕੰਮ ਕਰੇਗੀ: ਢਾਬਾਂ, ਸਟਾਲਿਨ

ਰਣਬੀਰ ਕੌਰ ਢਾਬਾਂ, ਜਲਾਲਾਬਾਦ

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ( ਬਨੇਗਾ) ਦੀ ਪ੍ਰਾਪਤੀ ਲਈ ਅਤੇ 6 ਘੰਟੇ ਦੀ ਕਾਨੂੰਨ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਅੱਜ ਇਥੇ ਸਥਾਨਕ ਐਸ ਡੀ ਐਮ ਦਫਤਰ ਵਿਖ਼ੇ ਨੌਜਵਾਨਾਂ ਵੱਲੋਂ ਬਨੇਗਾ ਐਕਸ਼ਨ ਡੇਅ ਦੇ ਨਾਮ ਤੇ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਅਸ਼ੋਕ ਢਾਬਾਂ,ਮੀਤ ਪ੍ਰਧਾਨ ਗੁਰਮੁੱਖ ਢੰਡੀਆਂ,ਏਆਈਐਸਐਫ ਦੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ,ਅਰਵੀਨ ਢਾਬਾਂ ਅਤੇ ਸਤੀਸ਼ ਛੱਪੜੀ ਵਾਲਾ ਨੇ ਕੀਤੀ।

ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਉਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਏਆਈਐਸਐਫ ਦੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਇਥੇ ਰੁਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵੱਲ ਜਾ ਰਹੀ ਹੈ ਅਤੇ ਹੁਣ ਉਹਨਾਂ ਨੂੰ ਅਪਮਾਨਤ ਕਰਕੇ ਪੈਰਾਂ ਵਿੱਚ ਬੇੜੀਆਂ ਅਤੇ ਹੱਥਾਂ ਵਿੱਚ ਹੱਥ ਕੜੀਆਂ ਲਗਾ ਕੇ ਵਾਪਸ ਭੇਜਿਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਇਹ ਸਰਕਾਰਾਂ ਦੀਆਂ ਨੀਤੀਆਂ ਦਾ ਹੀ ਸਿੱਟਾ ਹੈ ਕਿ ਸਾਡੇ ਦੇਸ਼ ਦੀ ਜਵਾਨੀ ਜਿਸ ਨੇ ਦੇਸ਼ ਦੀ ਤਰੱਕੀ ਅਤੇ ਦੇਸ਼ ਦੀ ਕੌਮੀ ਆਮਦਨ ਵਿੱਚ ਵਾਧਾ ਕਰਨ ਵਿੱਚ ਅਹਿਮ ਯੋਗਦਾਨ ਪਾਉਣਾ ਸੀ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਬਨੇਗਾ ਐਕਸ਼ਨ ਡੇ ਦੇ ਨਾਂ ਤੇ ਐਕਸ਼ਨ ਕੀਤੇ ਜਾ ਰਹੇ ਹਨ, ਤਾਂ ਜੋ ਦੇਸ਼ ਦੀ ਜਵਾਨੀ ਨੂੰ ਸਨਮਾਨ ਮਿਲੇ ਅਤੇ ਉਹਨਾਂ ਦੇ ਰੁਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ਬਨੇਗਾ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ।

ਇਸ ਮੌਕੇ ਹੋਰਾਂ ਤੋਂ ਇਲਾਵਾ ਕਰਨੈਲ ਬੱਘੇ ਕੇ, ਹਰਚਰਨ ਪਾਲੀਵਾਲਾ,ਬਿੰਦਰ ਘੂਰੀ, ਗੁਰਦੇਵ ਤਾਰੇ ਵਾਲਾ, ਜਰਨੈਲ ਢਾਬਾਂ,ਵਰਿੰਦਰ ਸਿੰਘ,ਬਲਕਾਰ ਚੱਕ ਵਜੀਦਾ, ਐਡਵੋਕੇਟ ਮੰਜੂ ਬਾਲਾ, ਐਡਵੋਕੇਟ ਪਰਮਜੀਤ ਕੌਰ ਘੁਬਾਇਆ,ਰੇਖਾ ਰਾਣੀ ਘੂਰੀ,ਛਿੰਦਰ ਮਹਾਲਮ, ਜੋਗਿੰਦਰ ਮੁਰਕਵਾਲਾ, ਰਣਜੀਤ ਸਿੰਘ ਖਿਲਚੀਆਂ ਵੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *