All Latest NewsNews FlashPunjab News

ਜਲੰਧਰ ਦੀ ਹਰਸੀਰਤ ਕੌਰ ਬਣੀ ਜੂਨੀਅਰ Miss India 2025

 

ਦੇਸ਼ ਦੇ ਕਰੀਬ 120 ਬੱਚਿਆਂ ਨੇ ਮੁਕਾਬਲੇ ‘ਚ ਲਿਆ ਹਿੱਸਾ

ਜਲੰਧਰ

ਪੰਜਾਬ ਦੇ ਜਲੰਧਰ ਦੀ ਤੀਜੀ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਹਰਸੀਰਤ ਕੌਰ ਨੂੰ ਜੂਨੀਅਰ ਮਿਸ ਇੰਡੀਆ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਮੁਕਾਬਲੇ ਵਿਚ 8 ਤੋਂ 10 ਸਾਲ ਦੇ ਬੱਚੇ ਭਾਗ ਲੈ ਸਕਦੇ ਸਨ। ਹਰਸੀਰਤ ਕੌਰ ਨੂੰ ਇਸ ਸਾਲ ਦੀ ਜੂਨੀਅਰ ਮਿਸ ਇੰਡੀਆ ਦਾ ਖਿਤਾਬ ਦਿੱਤਾ ਗਿਆ ਹੈ।

ਦੱਸਣਯੋਗ ਕਿ ਹਰਸੀਰਤ ਕੌਰ ਜਲੰਧਰ ਦੇ ਪ੍ਰਾਈਵੇਟ ਸਕੂਲ ਪੁਲਿਸ DAV ਪਬਲਿਕ ਸਕੂਲ ਵਿਚ ਪੜ੍ਹਦੀ ਹੈ। ਇਸ ਤੋਂ ਇਲਾਵਾ ਇਸ ਮੁਕਾਬਲੇ ਵਿਚ ਗੁਜਰਾਤ ਦੀ ਪ੍ਰਿਅੰਸ਼ਾ ਚਾਹੰਦੇ ਦੂਜੇ ਅਤੇ ਸੁੰਦਰਗੜ੍ਹ ਦੀ ਸਨਮ ਕਰਾਲੀ ਤੀਜੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਵਿਚ ਭਾਰਤ ਭਰ ਤੋਂ ਲਗਭਗ 120 ਬੱਚਿਆਂ ਨੇ ਭਾਗ ਲਿਆ। ਜਲੰਧਰ ਸ਼ਹਿਰ ਦੀ ਹਰਸੀਰਤ ਕੌਰ ਪਹਿਲੇ ਸਥਾਨ ‘ਤੇ ਰਹੀ।

ਹਰਸੀਰਤ ਦਾ ਸਫਰ ਆਸਾਨ ਨਹੀਂ ਸੀ: ਪਿਤਾ ਗੁਰ ਇਕਬਾਲ ਸਿੰਘ

ਬੱਚੀ ਦੇ ਪਿਤਾ ਗੁਰ ਇਕਬਾਲ ਸਿੰਘ ਜੋਕਿ HDFC ਅਰਗੋ ਇਨਸ਼ੋਰੈਂਸ ਵਿੱਚ ਓਪਰੇਸ਼ਨ ਡਿਪਟੀ ਮੈਨੇਜਰ ਵਜੋਂ ਕੰਮ ਕਰਦੇ ਨੇ ਅਤੇ ਮਾਂ ਨੀਲੂ ਜੋ ਕਿ CT ਗੌਰਪ ਆਫ ਇੰਸਟੀਚਿਊਸ਼ਨਜ਼ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ, ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਸੀਰਤ ਦਾ ਪੜ੍ਹਾਈ ਦੇ ਨਾਲ-ਨਾਲ ਇੱਥੋਂ ਤੱਕ ਦਾ ਸਫ਼ਰ ਆਸਾਨ ਨਹੀਂ ਸੀ । ਪੜ੍ਹਾਈ ਦੇ ਨਾਲ- ਨਾਲ ਇਸ ਕਰੀਅਰ ‘ਤੇ ਧਿਆਨ ਦੇਣਾ ਮੁਸ਼ਕਲ ਸੀ, ਪਰ ਸਾਡੀ ਧੀ ਕਾਮਯਾਬ ਹੋ ਗਈ।

ਡਾਕਟਰ ਬਣਨਾ ਚਾਹੁੰਦੀ ਹੈ ਹਰਸੀਰਤ

ਹਰਸੀਰਤ ਦੇ ਪਿਤਾ ਗੁਰ ਇਕਬਾਲ ਸਿੰਘ ਨੇ ਅੱਗੇ ਕਿਹਾ ਕਿ ਸਾਡੀ ਬੇਟੀ ਮਾਡਲ ਦੇ ਨਾਲ-ਨਾਲ ਡਾਕਟਰ ਬਣਨਾ ਚਾਹੁੰਦੀ ਹੈ। ਹਰਸੀਰਤ ਕਦੇ ਹਾਰ ਨਹੀਂ ਮੰਨਦੀ। ਸਾਡੀ ਧੀ ਨੇ ਸਾਡਾ ਮਾਣ ਵਧਾਇਆ ਹੈ।

ਬੇਟੀ ਨੇ ਸਖਤ ਮਿਹਨਤ ਕੀਤੀ ਹੈ ਅਤੇ ਅੱਜ ਉਸ ਨੂੰ ਉਸ ਦਾ ਫਲ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸੀਰਤ ਨੇ ਪਿਛਲੇ ਸਾਲ (2023) ਜੂਨੀਅਰ ਮਿਸ ਵਰਲਡ ਲਈ ਆਡੀਸ਼ਨ ਵੀ ਦਿੱਤਾ ਸੀ ਪਰ ਉਦੋਂ ਹਰਸੀਰਤ ਦੀ ਚੋਣ ਨਹੀਂ ਹੋ ਸਕੀ ਸੀ। ਹਰਸੀਰਤ ਦੀ ਚੋਣ ਪਿਛਲੇ ਸਾਲ ਅਗਸਤ (2024) ਵਿਚ ਲੁਧਿਆਣਾ ਵਿਚ ਹੋਏ ਆਡੀਸ਼ਨ ਵਿਚ ਹੋਈ ਸੀ। ਹਰਸੀਰਤ ਇਸ ਸਾਲ ਹੋਏ ਫਾਈਨਲ ਮੈਚ ਜਿੱਤ ਕੇ ਪਹਿਲੇ ਸਥਾਨ ‘ਤੇ ਰਹੀ।

 

Leave a Reply

Your email address will not be published. Required fields are marked *