Punjab News: ਸਕੂਲੀ ਬੱਚਿਆਂ ਨਾਲ ਭਰੀ ਵੈਨ ਨਾਲ ਵਾਪਰਿਆ ਵੱਡਾ ਹਾਦਸਾ
ਪੰਜਾਬ ਨੈੱਟਵਰਕ, ਜਲੰਧਰ
Punjab News: ਜਲੰਧਰ ਦੇ ਪਿੰਡ ਬੱਲਾਂ ਲਾਗੇ ਉਸ ਵੇਲੇ ਚੀਕ ਚਿਹਾੜਾ ਪੈ ਗਿਆ, ਜਦੋਂ ਬੱਚਿਆਂ ਨਾਲ ਭਰੀ ਸਕੂਲੀ ਵੈਨ ਨਾਲ ਵੱਡਾ ਹਾਦਸਾ ਵਾਪਰ ਗਿਆ।
ਜਾਣਕਾਰੀ ਮੁਤਾਬਿਕ ਸਕੂਲੀ ਬੱਸ ਤੇ ਬਿਜਲੀ ਦਾ ਖੰਪਾ ਟੁੱਟ ਕੇ ਡਿੱਗ ਗਿਆ, ਜਿਸ ਦੇ ਕਾਰਨ ਬੱਸ ਤਾਂ ਨੁਕਸਾਨੀ ਗਈ, ਪਰ ਬੱਸ ਵਿੱਚ ਸਵਾਰ ਬੱਚਿਆਂ ਨੂੰ ਝਰੀਟ ਤੱਕ ਨਹੀਂ ਆਈ।
ਦੱਸਿਆ ਜਾ ਰਿਹਾ ਹੈ ਕਿ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਬੱਚੇ ਸਕੂਲੀ ਬੱਸ ਰਾਹੀਂ ਘਰਾਂ ਨੂੰ ਜਾ ਰਹੇ ਸਨ, ਜਦੋਂ ਬੱਸ ਪਿੰਡ ਬੱਲਾਂ ਲਾਗੇ ਪੁੱਜੀ ਤਾਂ, ਅਚਾਨਕ ਬੱਸ ਦੀ ਖੰਭੇ ਨਾਲ ਟੱਕਰ ਹੋ ਗਈ, ਜਿਸ ਦੌਰਾਨ ਖੰਭਾ ਹੀ ਬੱਸ ਉੱਤੇ ਡਿੱਗ ਗਿਆ।
ਹਾਲਾਂਕਿ ਬੱਚਿਆਂ ਨੇ ਇਸ ਦੌਰਾਨ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ, ਤੁਰੰਤ ਬਾਅਦ ਆਸ ਪਾਸ ਦੇ ਲੋਕਾਂ ਨੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ।
ਸ਼ੁਕਰ ਇਸ ਗੱਲ ਦਾ ਹੈ ਕਿ ਖੰਭਾ ਬੱਸ ‘ਤੇ ਡਿੱਗਣ ਦੇ ਬਾਵਜੂਦ ਵੀ ਬੱਚਿਆਂ ਨੂੰ ਝਰੀਟ ਤੱਕ ਨਹੀਂ ਆਈ।