Breaking: ਸਿੱਖਿਆ ਵਿਭਾਗ ਨੂੰ ਮਿਲਿਆ ਨਵਾਂ ਸਪੈਸ਼ਲ ਸੈਕਟਰੀ, ਪੜ੍ਹੋ ਵੇਰਵਾ
Breaking: ਆਈਏਐਸ ਮਨੀਸ਼ ਕੁਮਾਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਵਜੋਂ ਨਿਯੁਕਤ
ਪੰਜਾਬ ਨੈੱਟਵਰਕ, ਚੰਡੀਗੜ੍ਹ-
Breaking: ਪੰਜਾਬ ਸਰਕਾਰ ਨੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ, ਰਾਜੇਸ਼ ਧੀਮਾਨ ਅਤੇ ਮਨੀਸ਼ ਕੁਮਾਰ (ਬੈਚ 2014) ਦਾ ਤਬਾਦਲਾ ਕਰਕੇ ਨਵੀਂਆਂ ਪੋਸਟਿੰਗਾਂ ਦਿੱਤੀਆਂ ਹਨ।
ਸਰਕਾਰ ਵੱਲੋਂ ਅੱਜ ਸਕੂਲ ਸਿੱਖਿਆ ਵਿਭਾਗ-ਕਮ-ਵਿਸ਼ੇਸ਼ ਸਕੱਤਰ ਦਾ ਤਬਾਦਲਾ ਕੀਤਾ ਗਿਆ ਹੈ। ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਦਾ ਨਵਾਂ ਸਕੱਤਰ ਆਈਏਐਸ ਰਾਜੇਸ਼ ਧੀਮਾਨ ਨੂੰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 43 IAS ਤੇ PCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ
ਰਾਜੇਸ਼ ਧੀਮਾਨ ਨੂੰ ਸਕੂਲ ਸਿੱਖਿਆ ਵਿਭਾਗ-ਕਮ-ਸਪੈਸ਼ਲ ਸਕੱਤਰ ਦੇ ਨਾਲ-ਨਾਲ ਵਰਲਡ ਬੈਂਕ ਪ੍ਰੋਜੈਕਟ ਦਾ ਪ੍ਰੋਜੈਕਟ ਡਾਇਰੈਕਟਰ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸੇ ਤਰ੍ਹਾਂ ਮਨੀਸ਼ ਕੁਮਾਰ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਦੋਵੇਂ ਅਧਿਕਾਰੀ ਹੁਣ ਨਵੀਂਆਂ ਜ਼ਿੰਮੇਵਾਰੀਆਂ ਲਈ ਉਪਲਬਧ ਹਨ, ਅਤੇ ਇਹ ਤਬਾਦਲੇ ਸਿੱਖਿਆ ਅਤੇ ਸਿਖਲਾਈ ਸੈਕਟਰ ਵਿੱਚ ਮਹੱਤਵਪੂਰਣ ਰਹਿਣ ਦੀ ਉਮੀਦ ਹੈ।