Punjab Breaking: ਗੁਰਦੁਆਰਾ ਨਾਨਕਸਰ ਨੇੜੇ ਵੱਡਾ ਧਮਾਕਾ, ਪੜ੍ਹੋ ਪੂਰੀ ਖਬਰ
ਪੰਜਾਬ ਨੈੱਟਵਰਕ ਚੰਡੀਗੜ੍ਹ
ਗੁਰਦੁਆਰਾ ਨਾਨਕਸਰ ਨੇੜੇ ਇੱਕ ਟਰੱਕ ਵਿੱਚ ਵੱਡਾ ਧਮਾਕਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਲੁਧਿਆਣਾ ਦੇ ਜਗਰਾਉਂ ਫਿਰੋਜ਼ਪੁਰ ਰੋਡ ਤੇ ਹੋਇਆ।
ਟਰੱਕ ਵਿੱਚ ਧਮਾਕਾ ਹੋਣ ਤੋਂ ਬਾਅਦ ਪੂਰੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਅਤੇ ਉਹ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਧਮਾਕਾ ਇਨਾ ਜ਼ਬਰਦਸਤ ਸੀ ਕਿ ਆਸ ਪਾਸ ਦੇ ਪਿੰਡਾਂ ਵਿੱਚ ਦਹਿਸ਼ਤ ਫੈਲ ਗਈ।
ਘਟਨਾ ਸਥਾਨ ‘ਤੇ ਵੱਡੀ ਗਿਣਤੀ ਵਿੱਚ ਲੋਕ ਮਿੰਟਾਂ ਸਕਿੰਟਾਂ ਦੇ ਵਿੱਚ ਇਕੱਠੇ ਹੋ ਗਏ। ਹਾਲਾਂਕਿ ਇਸ ਘਟਨਾ ਵਿੱਚ ਚੰਗੀ ਖਬਰ ਇਹ ਰਹੀ ਕਿ ਅੱਗ ਲੱਗਦਿਆਂ ਸਾਰ ਹੀ ਡਰਾਈਵਰ ਨੇ ਟਰੱਕ ਵਿੱਚੋਂ ਛਾਲ ਮਾਰ ਦਿੱਤੀ।
ਦੂਜੇ ਪਾਸੇ ਟਰੱਕ ਡਰਾਈਵਰ ਅਤੇ ਆਸ ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ, ਜਿਵੇਂ ਮੌਕੇ ਦੇ ਪਹੁੰਚੀਆਂ ਤਾਂ ਉਹਨਾਂ ਨੂੰ ਕਰੀਬ ਸਵਾ ਘੰਟਾ ਅੱਗ ਤੇ ਕਾਬੂ ਪਾਉਣ ਲਈ ਲੱਗ ਗਿਆ। ਜਾਣਕਾਰੀ ਇਹ ਵੀ ਹੈ ਕਿ ਇਹ ਟਰੱਕ ਲੁਧਿਆਣਾ ਤੋਂ ਮੋਗਾ ਵੱਲ ਨੂੰ ਜਾ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ।