ਮੈਰੀਟੋਰੀਅਸ ਅਧਿਆਪਕਾਂ ਨੂੰ ਰੈਗੂਲਰ ਕਰਨ ਵਾਲੀ ਫਾਈਲ ਮੁੱਖ ਮੰਤਰੀ ਦਫ਼ਤਰ ਪੁੱਜੀ!
ਪੰਜਾਬ ਨੈੱਟਵਰਕ, ਚੰਡੀਗੜ੍ਹ-
ਬੀਤੇ ਕੱਲ੍ਹ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਕੈਬਨਿਟ ਮੰਤਰੀ (ਪਾਰਟੀ ਪ੍ਰਧਾਨ) ਅਮਨ ਅਰੋੜਾ ਦੇ ਨਾਲ ਚੰਡੀਗੜ੍ਹ ਵਿਖੇ ਹੋਈ। ਯੂਨੀਅਨ ਨੁਮਾਇੰਦਿਆਂ ਦੁਆਰਾ ਇਹ ਸਵਾਲ ਪੁੱਛਿਆ ਗਿਆ ਕਿ ਮੈਰੀਟੋਰੀਅਸ ਟੀਚਰਜ਼ ਦਾ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਸੰਬੰਧੀ ਦਾ ਸਟੇਟਸ ਕੀ ਹੈ?
ਅਮਨ ਅਰੋੜਾ ਨੇ ਮੌਕੇ ਤੇ ਕਈ ਉੱਚ ਅਧਿਕਾਰੀਆਂ ਤੇ ਮੰਤਰੀਆਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤੇ ਸਪੱਸ਼ਟ ਕਰ ਦਿੱਤਾ ਕਿ ਤੁਹਾਡੇ ਏਜੰਡੇ ਤੇ ਵੀ ਕੈਬਨਿਟ ਵਿੱਚ ਚਰਚਾ ਹੋਈ ਹੈ। ਜਦੋਂ ਅਮਨ ਅਰੋੜਾ ਨੇ ਸਾਡੀ (ਮੈਰੀਟੋਰੀਅਸ ਅਧਿਆਪਕਾਂ) ਰੈਗੂਲਰ ਫਾਈਲ ਸੰਬੰਧੀ ਕਿਸੇ ਉੱਚ ਅਧਿਕਾਰੀ ਕੋਲੋਂ ਜਾਣਕਾਰੀ ਮੰਗੀ ਤਾਂ ਉਹਨਾਂ ਦੇ ਦੱਸਣ ਮੁਤਾਬਿਕ ਰੈਗੂਲਰ ਦੀ ਫਾਈਲ ਮੁੱਖ ਮੰਤਰੀ ਦਫ਼ਤਰ ਵਿੱਚ ਪਹੁੰਚ ਚੁੱਕੀ ਹੈ, ਜਿਸ ਤੇ ਕਾਰਜ ਚੱਲ ਰਿਹਾ ਹੈ।
ਯੂਨੀਅਨ ਨੁਮਾਇੰਦਿਆਂ ਨੇ ਇਹ ਵੀ ਸਵਾਲ ਉਠਾਇਆ ਕਿ ਸਾਨੂੰ ਲਾਰੇ ਲੱਪੇ ਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ, ਸਾਡੇ ਨਤੀਜੇ ਬਹੁਤ ਅੱਛੇ ਹਨ, ਸਾਰੀਆਂ ਪ੍ਰਾਪਤੀਆਂ ਸੰਬੰਧੀ ਵੀ ਜਾਣੂ ਕਰਵਾਇਆ ਗਿਆ।
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਤੁਹਾਨੂੰ ਕਦੇ ਮੁਸ਼ਕਿਲ ਆਵੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ, ਤੁਹਾਡਾ ਕਾਰਜ ਜ਼ਰੂਰ ਕੀਤਾ ਜਾਵੇਗਾ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ. ਟੀਨਾ , ਕੇਂਦਰੀ ਕਮੇਟੀ ਮੈਂਬਰ ਐਸ਼ਪ੍ਰੀਤ ਕੌਰ ,ਵਿਪਨੀਤ ਕੌਰ, ਜਸਵਿੰਦਰ ਸਿੰਘ, ਅਜੈ ਕੁਮਾਰ, ਹਨੂ ਸਿੰਗਲਾ ਹਾਜ਼ਰ ਰਹੇ।