ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਦਾ ਤਬਾਦਲਾ, ਪੜ੍ਹੋ ਵੇਰਵਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਅਤੇ ਤਹਿਸੀਲਦਾਰਾਂ ਵਿਚਾਲੇ ਚੱਲ ਰਹੇ ਵਿਵਾਦ ਦੇ ਚੱਲਦਿਆਂ ਜਿੱਥੇ ਸਰਕਾਰ ਨੇ 15 ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਕਰੀਬ ਪੌਣੇ 300 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਬਦਲ ਦਿੱਤਾ ਗਿਆ ਹੈ। ਇਸੇ ਦੇ ਵਿਚਾਲੇ ਸਰਕਾਰ ਨੇ ਜਗਰਾਓਂ ਦੇ ਤਹਿਸੀਲਦਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਤਹਿਸੀਲ ਅੰਦਰ ਤਹਿਸੀਲਦਾਰ ਦੀ ਸੀਟ ਤਾਂ ਪਹਿਲਾਂ ਤੋਂ ਹੀ ਖਾਲੀ ਸੀ ਕਿਉਂ ਜੋ ਜਗਰਾਉ ਦੇ ਤਹਿਸੀਲਦਾਰ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੁਧਿਆਣਾ ਬੈਠ ਕੇ ਜਗਰਾਉਂ ਦੀਆਂ ਛੇ ਰਜਿਸਟਰੀਆਂ ਕੀਤੀਆਂ ਗਈਆਂ ਸਨ।
ਜਿਸ ਕਾਰਨ ਤਹਿਸੀਲਦਾਰ ਰਣਜੀਤ ਸਿੰਘ ਨੂੰ ਪਹਿਲਾਂ ਹੀ ਸਰਕਾਰ ਵੱਲੋਂ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਜਗਰਾਉਂ ਤਹਿਸੀਲ ਅੰਦਰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀਆਂ ਜਿੰਮੇਵਾਰੀਆਂ ਸੁਰਿੰਦਰ ਕੁਮਾਰ ਪੱਬੀ ਨਾਇਬ ਤਹਿਸੀਲਦਾਰ ਨਿਭਾ ਰਹੇ ਸਨ। ਹੁਣ ਸਰਕਾਰ ਨੇ ਸੁਰਿੰਦਰ ਕੁਮਾਰ ਪੱਬੀ ਨੂੰ ਵੀ ਬਦਲ ਕੇ ਮਾਨਸਾ ਭੇਜ ਦਿੱਤਾ ਗਿਆ ਹੈ।