ਕਿਸਾਨਾਂ-ਮਜ਼ਦੂਰਾਂ ਨੇ 23 ਮਾਰਚ ਨੂੰ ਲੈ ਕੇ ਕੀਤਾ ਵੱਡਾ ਐਲਾਨ, ਪੜ੍ਹੋ ਹੁਣ ਕਿੱਥੇ ਹੋਵੇਗੀ ਵਿਸ਼ਾਲ ਰੈਲੀ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਫਿਰੋਜ਼ਪੁਰ ਦੀ ਹੋਈ ਮੀਟਿੰਗ
23 ਮਾਰਚ ਨੂੰ ਦਾਣਾ ਮੰਡੀ ਵਿਖੇ ਹੋਣ ਵਾਲੀ ਬੀਬੀਆ ਦੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਜਾਰੀ—ਸਭਰਾ, ਬਾਠ, ਫੱਤੇਵਾਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਫਿਰੋਜ਼ਪੁਰ ਦੀ ਮੀਟਿੰਗ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਧਾਨ ਗੁਰਮੇਲ ਸਿੰਘ ਜੀਆ ਬੱਗਾ ਤੇ ਸਕੱਤਰ ਅਵਤਾਰ ਸਿੰਘ ਸਾਬੂਆਣਾ ਦੀ ਅਗਵਾਈ ਵਿੱਚ ਕੀਤੀ ਗਈ।
ਮੀਟਿੰਗ ਵਿੱਚ ਕਿਸਾਨ ਮਜਦੂਰ ਬੀਬੀਆ ਨੂੰ ਸੰਬੋਧਨ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਧਾਨ ਸੁਖਵਿੰਦਰ ਸਿੰਘ ਸਭਰਾ, ਜਿਲ੍ਹਾ ਪ੍ਧਾਨ ਇੰਦਰਜੀਤ ਸਿੰਘ ਬਾਠ ਤੇ ਜਿਲ੍ਹਾ ਸਕੱਤਰ ਡਾ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ- 2 ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਸ਼ੰਬੂ ਖਨੌਰੀ ਰਤਨਪੁਰਾ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਹੈ, ਜਿੱਥੇ ਕੇਦਰ ਸਰਕਾਰ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜਾਣ ਤੋਂ ਰੋਕਿਆ ਹੈ, ਉਥੇ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਕਬਜ਼ਾ ਕਰਕੇ ਬੈਠ ਗਈ ਹੈ।
ਕੱਲ੍ਹ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿਖੇ ਧਰਨਾ ਲਾਉਣ ਤੋਂ ਰੋਕ ਜਮਹੂਰੀ ਹੱਕਾਂ ਦਾ ਘਾਣ ਕੀਤਾ ਹੈ। ਇਸ ਕਰਕੇ ਪੰਜਾਬ ਦੇ ਲੋਕ ਜਬਰ ਦਾ ਮੁਕਾਬਲਾ ਬੜੇ ਸਬਰ ਨਾਲ ਕਰਦੇ ਰਹੇ ਹਨ, ਤੇ ਹੁਣ ਵੀ ਇਕੱਠੇ ਹੋ ਕੇ ਭਗਵੰਤ ਮਾਨ ਦੇ ਜਬਰ ਦਾ ਜਵਾਬ ਦੇਣਗੇ।
ਆਗੂਆਂ ਅੱਗੇ ਕਿਹਾ ਕਿ 23 ਮਾਰਚ ਨੂੰ ਜਥੇਬੰਦੀ ਦੇ ਜਿਲ੍ਹਾ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਛਾਉਣੀ ਦਾਣਾ ਮੰਡੀ ਵਿੱਚ ਬੀਬੀਆ ਦੀ ਵਿਸ਼ਾਲ ਰੈਲੀ ਕਰਕੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।ਉਸ ਵਿੱਚ ਵੱਧ ਤੋਂ ਵੱਧ ਮਾਵਾਂ ਭੈਣਾ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ।
30 ਮਾਰਚ ਨੂੰ ਸ਼ੰਬੂ ਬਾਰਡਰ ਤੇ ਕਿਸਾਨ ਮਜਦੂਰ ਬੀਬੀਆ ਆਪਣੀ ਹਾਜਰੀ ਭਰਨ ਵਾਸਤੇ ਜਾਣਗੇ। ਆਗੂਆਂ ਨੇ ਅੱਗੇ ਕਿਹਾ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਸ਼ਾਸ਼ਨ ਕਿਸਾਨ ਅੰਦੋਲਨ- 2 ਦੇ ਜਿਲ੍ਹਾ ਫਿਰੋਜ਼ਪੁਰ ਸ਼ਹੀਦ ਜੀਰਾ ਸਿੰਘ ਪੁੱਤਰ ਸਰਾਜ ਪਿੰਡ ਆਸਫ ਵਾਲਾ ਦੀ ਫਾਈਲ ਮੁਕੰਮਲ ਕਰਕੇ ਸਹੀਦਾ ਦੀ ਤਰਜ ਤੇ ਪਰਿਵਾਰ ਨੂੰ ਮੁਆਵਜ਼ਾ ਤੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।
ਜਿਵੇਂ ਤਰਨਤਾਰਨ ਸਹੀਦਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦਿੱਤੀਆਂ ਗਈਆਂ ਹਨ। ਜਥੇਬੰਦੀ ਦੇ ਪੈਡਿੰਗ ਮਸਲੇ ਸਿਵਲ ਪ੍ਸ਼ਾਸ਼ਨ ਤੇ ਪੁਲਿਸ ਪ੍ਸ਼ਾਸ਼ਨ ਹੱਲ ਕਰੇ।ਇਸ ਮੌਕੇ ਬੋਹੜ ਸਿੰਘ, ਹਰਪਾਲ ਸਿੰਘ ਆਸਲ, ਗੁਰਮੇਲ ਸਿੰਘ ਕੈਲੋਵਾਲ,ਹਰਜਿੰਦਰ ਸਿੰਘ ਫੌਜੀ ਆਦਿ ਆਗੂ ਵੀ ਹਾਜਰ ਸਨ।