All Latest NewsNews FlashPoliticsPunjab News

ਜਿਮਨੀ ਚੋਣਾਂ: ਮਨਪ੍ਰੀਤ ਬਾਦਲ ਹੋ ਸਕਦੇ ਨੇ ਗਿੱਦੜਬਾਹਾ ਤੋਂ ਉਮੀਦਵਾਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਜਿਮਨੀ ਚੋਣਾਂ: ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਬਾਦਲ ਗਿੱਦੜਬਾਹਾ ਤੋਂ ਉਮੀਦਵਾਰ ਹੋ ਸਕਦੇ ਹਨ।

ਭਾਜਪਾ ਉਨ੍ਹਾਂ ਨੂੰ ਕਿਸੇ ਵੀ ਸਮੇਂ ਉਮੀਦਵਾਰ ਬਣਾ ਸਕਦੀ ਹੈ। ਬਾਦਲ ਦੀਆਂ ਪਿਛਲੇ ਕੁੱਝ ਦਿਨਾਂ ਦੇ ਅੰਦਰ ਗਿੱਦੜਬਾਹਾ ਵਿਚ ਸਰਗਰਮੀਆਂ ਕਾਫੀ ਤੇਜ਼ ਦੇਖੀਆਂ ਗਈਆਂ ਹਨ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ, ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ, ਇਸ ਹਲਕੇ ਤੋਂ ਉਹ ਮਨਪ੍ਰੀਤ ਬਾਦਲ ਨੂੰ ਮੈਦਾਨ ਵਿਚ ਉਤਾਰੇ, ਕਿਉਂਕਿ ਭਾਜਪਾ ਨੂੰ ਮਨਪ੍ਰੀਤ ਤੋਂ ਇਲਾਵਾ ਕੋਈ ਵੀ ਸੀਨੀਅਰ ਆਗੂ ਗਿੱਦੜਬਾਹਾ ਲਈ ਫਿੱਟ ਬੈਠਦਾ ਨਜ਼ਰ ਨਹੀਂ ਆ ਰਿਹਾ।

ਮਨਪ੍ਰੀਤ ਬਾਦਲ ਪਿਛਲੇ ਕਰੀਬ ਤਿੰਨ-ਚਾਰ ਹਫ਼ਤਿਆਂ ਤੋਂ ਗਿੱਦੜਬਾਹਾ ਦੇ ਵਿਚ ਆਪਣੇ ਕਰੀਬੀਆਂ ਦੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਨੁਕੜ ਮੀਟਿੰਗਾਂ ਕਰਕੇ, ਰੁੱਸਿਆਂ ਨੂੰ ਮਨਾਉਣ ਲੱਗੇ ਹੋਏ ਹਨ।

ਇਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ, ਅਕਾਲੀ ਦਲ ਦੇ ਵਿੱਚ ਪਏ ਘੜਮੱਸ ਦੇ ਕਾਰਨ, ਲੱਗਦਾ ਹੈ ਕਿ, ਅਕਾਲੀ ਦਲ ਇਸ ਵਾਰ ਚੋਣ ਲੜਨ ਦੇ ਮੂਡ ਵਿਚ ਨਹੀਂ ਹੈ।

 

Leave a Reply

Your email address will not be published. Required fields are marked *