AAP ਪੰਜਾਬ ਨੂੰ ਵੱਡਾ ਝਟਕਾ! ਸੀਐੱਮ ਭਗਵੰਤ ਮਾਨ ਦਾ ਸਾਬਕਾ ਮੀਡੀਆ ਡਾਇਰੈਕਟਰ ਭਾਜਪਾ ‘ਚ ਸ਼ਾਮਲ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਆਪ ਪੰਜਾਬ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੀਐੱਮ ਭਗਵੰਤ ਮਾਨ ਦੇ ਸਾਬਕਾ ਮੀਡੀਆ ਡਾਇਰੈਕਟਰ ਨਵਨੀਤ ਵਧਵਾ ਭਾਜਪਾ ਵਿੱਚ ਸ਼ਾਮਲ ਹੋ ਗਏ।
ਵਧਵਾ ਨੂੰ ਭਾਜਪਾ ਦੇ ਵਿੱਚ ਸੂਬਾ ਇੰਚਾਰਜ ਵਿਜੇ ਰੂਪਾਨੀ ਦੇ ਵਲੋਂ ਸ਼ਾਮਲ ਕਰਵਾਇਆ ਗਿਆ।
ਪਾਰਟੀ ਵਿੱਚ ਸਵਾਗਤ ਕਰਦਿਆਂ ਹੋਇਆ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਕਿ ਮੀਡੀਆ ਸੰਚਾਰ ਵਿੱਚ ਉਨ੍ਹਾਂ ਦਾ ਵਿਸ਼ਾਲ ਤਜਰਬਾ ਭਾਜਪਾ ਲਈ ਇੱਕ ਸੰਪਤੀ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਵਧਵਾ ਇੱਕ ਲਾਈਨਰ ਅਤੇ ਸਪੱਸ਼ਟ ਰਾਜਨੀਤਿਕ ਟਿੱਪਣੀਆਂ ਲਈ ਜਾਣੇ ਜਾਂਦੇ ਹਨ।
ਦੱਸ ਦੇਈਏ ਕਿ ਨਵਨੀਤ ਵਧਵਾ, ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਵਿਚੋਂ ਇਕ ਸਨ।