All Latest NewsNews FlashPunjab News

Punjab News: ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਹੱਕੀ ਮੰਗਾਂ ਮਨਵਾਉਣ ਲਈ ਮਾਨ ਸਰਕਾਰ ਖ਼ਿਲਾਫ਼ ਅਗਲੇ ਸੰਘਰਸ਼ ਦਾ ਕੀਤਾ ਐਲਾਨ

 

ਪੰਜਾਬ ਨੈੱਟਵਰਕ, ਲੁਧਿਆਣਾ

ਪ੍ਰੀ ਪ੍ਰਾਇਮਰੀ ਅਧਿਆਪਕ ਜਥੇਬੰਦੀ ਵੱਲੋਂ ਆਪਣੀਆਂ ਰਹਿੰਦੀਆਂ ਮੰਗਾਂ ਦੇ ਸੰਬੰਧ ਵਿੱਚ ਲੁਧਿਆਣਾ ਪੰਜਾਬੀ ਭਵਨ ਵਿਖੇ ਆਪਣੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਇਹਨਾਂ ਅਧਿਆਪਕਾਂ ਨੂੰ ਇੱਕ ਵੈਲਫੇਅਰ ਪੋਲਿਸੀ, ਜਿਸ ਵਿੱਚ ਇਹਨਾਂ ਅਧਿਆਪਕਾਂ ਦੀ 10 ਸਾਲ ਦੀ ਸੇਵਾ ਹੋ ਗਈ ਹੋਵੇ, ਉਹਨਾਂ ਨੂੰ ਇਸ ਪੋਲਸੀ ਵਿੱਚ ਲਿਆ ਕੇ ਰੈਗੂਲਰ ਕੀਤਾ ਗਿਆ ਸੀ, ਜੋ ਕਿ ਇੱਕ ਝੂਠਾ ਲਾਰਾ ਸੀ ਯੂਨੀਅਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਮੁਕਤਸਰ ਵੱਲੋਂ ਕਿਹਾ ਗਿਆ ਕਿ ਇਸ ਪੋਲਸੀ ਵਿੱਚ ਸਰਕਾਰ ਨੇ ਸਿਰਫ ਰੈਗੂਲਰ ਸ਼ਬਦ ਨੂੰ ਵਰਤਦੇ ਹੋਏ ਸਾਨੂੰ ਆਰਡਰ ਜਾਰੀ ਕੀਤੇ ਸਨ ਅਤੇ ਪੋਲਸੀ ਮੁਤਾਬਕ ਸਾਡੇ ਤੇ ਅਜੇ ਤੱਕ ਸੀਐਸਆਰ ਨਿਯਮ ਲਾਗੂ ਨਹੀਂ ਕੀਤੇ ਗਏ।

ਵੱਖ-ਵੱਖ ਕੈਟਾਗਰੀਆਂ ਦੇ ਅਧਿਆਪਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਸ਼ਾਮਿਲ ਕਰਨ ਉਪਰੰਤ ਉਹਨਾਂ ਦੀਆਂ ਤਨਖਾਹਾਂ ਨੂੰ ਇੱਕ ਸਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਇਹਨਾਂ ਦੀ ਮਿਲਣ ਯੋਗ ਤਨਖਾਹ ਨੂੰ ਬੇਸਿਕ ਪੇ ਸਕੇਲ ਅਧਾਰਤ ਕੀਤਾ ਗਿਆ ਅਤੇ ਨਾ ਹੀ ਬਾਕੀ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਇਹਨਾਂ ਅਧਿਆਪਕਾਂ ਉੱਪਰ ਲਾਗੂ ਹਨ।

ਇਸ ਉਪਰੰਤ ਯੂਨੀਅਨ ਵੱਲੋਂ ਸਰਕਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਮੰਗਾਂ ਹੱਲ ਕਰਵਾਉਣ ਲਈ ਵਿਊਤਬੰਦੀ ਬਣਾਈ ਗਈ, ਜਿਸ ਵਿੱਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਪੰਜਾਬ ਦੇ ਬਾਕੀ ਸਭ ਗਰੁੱਪਾਂ ਦੇ ਮੈਂਬਰਾਂ ਦੇ ਨਾਲ ਰਾਬਤਾ ਕਰਨਗੇ ਅਤੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਨਗੇ। ਜਥੇਬੰਦੀ ਵੱਲੋਂ ਅੱਗੇ ਫੈਸਲਾ ਕੀਤਾ ਗਿਆ ਕਿ ਇਸੇ ਮਹੀਨੇ ਦੀ 30 ਮਾਰਚ ਨੂੰ ਮੋਹਾਲੀ ਵਿਖੇ ਆਪਣੇ ਹੱਕਾਂ ਸਬੰਧੀ ਵੱਡੇ ਇਕੱਠ ਦੇ ਰੂਪ ਵਿੱਚ ਰੈਲੀ ਕੀਤੀ ਜਾਵੇਗੀ। 30 ਮਾਰਚ ਤੋਂ ਪਹਿਲਾਂ ਸਭ ਜ਼ਿਲ੍ਹਾ ਹੈਡਕੁਆਟਰਾਂ ਵਿਖੇ ਸਮੂਹ ਡੀਸੀ ਅਫਸਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਮੰਗਾਂ ਸਬੰਧੀ ਮੰਗ ਪੱਤਰ ਭੇਜੇ ਜਾਣਗੇ।

ਇਸ ਦੇ ਨਾਲ ਹੀ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ 2 ਜੂਨ ਤੋਂ ਮੋਹਾਲੀ ਵਿਖੇ ਅਗਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਪੱਕਾ ਧਰਨਾ ਮੋਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਸਾਹਮਣੇ ਲਗਾਇਆ ਜਾਵੇਗਾ। ਜਥੇਬੰਦੀ ਦੇ ਮੈਂਬਰਾਂ ਨੇ ਇਹ ਵੀ ਫੈਸਲਾ ਕੀਤਾ ਕਿ ਅਗਰ ਇਸ ਤੋਂ ਪਹਿਲਾਂ ਸਾਡੇ ਬਾਕੀ ਗਰੁੱਪ ਦੇ ਮੈਂਬਰਾਂ ਦੇ ਨਾਲ ਜ਼ਿਲਾ ਕਮੇਟੀ ਦੇ ਮੈਂਬਰਾਂ ਦੌਰਾਨ ਗੱਲਬਾਤ ਕਰਨ ਉਪਰੰਤ ਅਗਰ ਏਕਤਾ ਹੁੰਦੀ ਹੈ ਤਾਂ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਬਾਕੀ ਮੈਂਬਰਾਂ ਦੀ ਸਹਿਮਤੀ ਦੇ ਨਾਲ ਅਗਲਾ ਸੰਘਰਸ਼ ਰੱਖਿਆ ਜਾਵੇਗਾ ਅਤੇ ਸਰਕਾਰ ਨੂੰ ਹਰ ਪੱਖ ਤੋਂ ਘੇਰਿਆ ਜਾਵੇਗਾ।

ਇਸ ਮੌਕੇ ਜ਼ਿਲਾ ਪ੍ਰਧਾਨ- ਵੀਰਪਾਲ ਸਿੰਘ ਖੰਨਾ, ਕੁਲਵੀਰ ਸਿੰਘ ਮਲੇਰਕੋਟਲਾ, ਅੰਮ੍ਰਿਤ ਪਾਲ ਸਿੰਘ ਹੁਸ਼ਿਆਰਪੁਰ, ਗੁਰਚਰਨ ਸਿੰਘ ਤਰਨ ਤਾਰਨ, ਸਤਿੰਦਰ ਸਿੰਘ ਕੰਗ ਤਰਨ ਤਾਰਨ, ਗੁਰਪਾਲ ਸਿੰਘ ਅੰਮ੍ਰਿਤਸਰ, ਅਮਨ ਮੁਕਤਸਰ,ਤਲਵਿੰਦਰ ਫ਼ਰੀਦਕੋਟ, ਗੁਰਚਰਨ ਸਿੰਘ ਸੰਗਰੂਰ, ਮਨਦੀਪ ਸਿੰਘ ਬੰਗੀ ਬਠਿੰਡਾ, ਪਵਨ ਅਬੋਹਰ, ਪੱਲਵੀ ਮੋਹਾਲੀ, ਜਗਵਿੰਦਰ ਖੰਨਾ, ਅਮਰਿੰਦਰ ਦੋਰਾਹਾ, ਸੁਖਵਿੰਦਰ ਗਿਆਸਪੁਰਾ, ਦਲਜੀਤ ਹੁਸਿਆਰਪੁਰ , ਮਲਕੀਤ ਅੰਮ੍ਰਿਤਸਰ ਗੁਰਪਿੰਦਰ ਗੁਰਦਾਸਪੁਰ , ਪਰਮਜੀਤ ਮਲੇਰਕੋਟਲਾ ਅਤੇ ਹੋਰ ਵੀ ਬਹੁਤ ਸਾਥੀ ਹਾਜ਼ਿਰ ਸਨ।

 

Leave a Reply

Your email address will not be published. Required fields are marked *