Breaking: ਭਿਆਨਕ ਸੜਕ ਹਾਦਸੇ ‘ਚ MBBS ਦੇ 5 ਵਿਦਿਆਰਥੀਆਂ ਦੀ ਮੌਤ
ਕਾਰ ਦੀ ਬੱਸ ਨਾਲ ਟੱਕਰ, 5 ਵਿਦਿਆਰਥੀਆਂ ਦੀ ਮੌਤ, ਜਦਕਿ ਬੱਸ ‘ਚ ਸਵਾਰ ਲੋਕ ਵੀ ਜ਼ਖਮੀ
Kerala Car Bus Collision: ਕੇਰਲ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 5 MBBS ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ‘ਚ ਕਾਰ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਬੱਸ ‘ਚ ਸਵਾਰ ਲੋਕ ਵੀ ਜ਼ਖਮੀ ਹੋ ਗਏ।
ਰਾਹਗੀਰਾਂ ਨੇ ਬਚਾਅ ਮੁਹਿੰਮ ਚਲਾਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰ ਪੁਲੀਸ ਨੂੰ ਨੁਕਸਾਨੀ ਕਾਰ ਵਿੱਚੋਂ ਲਾਸ਼ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।
ਬੱਸ ਦੀ ਟੱਕਰ ਨਾਲ ਕਾਰ ਬੁਰੀ ਤਰ੍ਹਾਂ ਕੁਚਲ ਗਈ। ਇਸ ਲਈ ਛੱਤ ਕੱਟ ਕੇ ਲਾਸ਼ਾਂ ਕੱਢਣੀਆਂ ਪਈਆਂ। ਕਾਰ ‘ਚ 7 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 5 ਦੀ ਮੌਤ ਹੋ ਗਈ ਅਤੇ 2 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਕਾਰਨ ਸੜਕ ’ਤੇ ਭਾਰੀ ਜਾਮ ਲੱਗ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਕੇਰਲ ਦੇ ਅਲਾਪੁਝਾ ‘ਚ ਕਾਲਾਕੋਡ ਨੇੜੇ ਵਾਪਰਿਆ। ਕਾਰ ਦੀ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਕੇਐਸਆਰਟੀਸੀ) ਦੀ ਬੱਸ ਨਾਲ ਟੱਕਰ ਹੋ ਗਈ। ਹਾਦਸਾ ਕਿਵੇਂ ਅਤੇ ਕਿਉਂ ਹੋਇਆ? ਪੁਲਿਸ ਅਜੇ ਤੱਕ ਇਸ ਦਾ ਪਤਾ ਨਹੀਂ ਲਗਾ ਸਕੀ ਹੈ। ਪੁਲਸ ਜ਼ਖਮੀਆਂ ਦੇ ਬਿਆਨਾਂ ਦੀ ਉਡੀਕ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀ ਅਲਾਪੁਝਾ ਦੇ ਟੀਡੀ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸਨ। ਮ੍ਰਿਤਕਾਂ ਦੀ ਪਛਾਣ ਦੇਵਨੰਦਨ, ਮੁਹੰਮਦ ਇਬਰਾਹਿਮ, ਆਯੂਸ਼ ਸ਼ਾਜੀ, ਸ਼੍ਰੀਦੀਪ ਵਲਸਨ, ਮੁਹੰਮਦ ਜੱਬਾਰ ਵਾਸੀ ਲਕਸ਼ਦੀਪ ਵਜੋਂ ਹੋਈ ਹੈ।