ਮਹਿਲਾ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ! ਅੰਤਰਜਾਤੀ ਵਿਆਹ ਤੋਂ ਨਰਾਜ਼ ਭਰਾ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਹੈਦਰਾਬਾਦ
ਤੇਲੰਗਾਨਾ ਵਿੱਚ ਇੱਕ ਮਹਿਲਾ ਕਾਂਸਟੇਬਲ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਭੈਣ ਦੇ ਅੰਤਰਜਾਤੀ ਵਿਆਹ ਤੋਂ ਨਾਰਾਜ਼ ਭਰਾ ਨੇ ਕਾਂਸਟੇਬਲ ਦਾ ਕਤਲ ਕਰ ਦਿੱਤਾ ਸੀ। ਮੌਕਾ ਦੇਖ ਕੇ ਭਰਾ ਨੇ ਮਹਿਲਾ ਕਾਂਸਟੇਬਲ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਦਾ ਆਪਣੇ ਭਰਾ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਕਾਂਸਟੇਬਲ ਦਾ ਨਾਂ ਨਾਗਮਣੀ ਹੈ, ਜੋ ਹੈਦਰਾਬਾਦ ਦੇ ਹਯਾਤਨਗਰ ਥਾਣੇ ‘ਚ ਤਾਇਨਾਤ ਸੀ। ਪੁਲਿਸ ਨੇ ਕਾਂਸਟੇਬਲ ਦੇ ਭਰਾ ਮੁਲਜ਼ਮ ਪਰਮੀਸ਼ ਤੋਂ ਪੁੱਛਗਿੱਛ ਕਰਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
Telangana: Woman Constable Hacked to Death in Suspected “Honour” Killing
In a case of suspected honour killing, Nagamani, a woman constable posted at Hayathnagar police station, was brutally murdered by her brother, Paramesh, in Ibrahimpatnam mandal of Rangareddy district on… pic.twitter.com/MZhbDPAPO5
— Sudhakar Udumula (@sudhakarudumula) December 2, 2024
ਨਾਗਮਣੀ ਦਾ ਵਿਆਹ 11 ਦਿਨ ਪਹਿਲਾਂ ਸ਼੍ਰੀਕਾਂਤ ਨਾਂ ਦੇ ਵਿਅਕਤੀ ਨਾਲ ਹੋਇਆ ਸੀ, ਜੋ ਮੂਲ ਰੂਪ ਤੋਂ ਰਾਏਪੋਲੂ ਦਾ ਰਹਿਣ ਵਾਲਾ ਹੈ। ਨਾਗਮਣੀ ਦਾ ਉਸ ਨੌਜਵਾਨ ਨਾਲ 4 ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ। ਦੋਹਾਂ ਦਾ ਵਿਆਹ 21 ਨਵੰਬਰ ਨੂੰ ਯਾਦਗਿਰੀਗੁਟਾ ਦੇ ਇਕ ਮੰਦਰ ‘ਚ ਹੋਇਆ ਸੀ।
ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਨਾਗਮਣੀ ਵਿਆਹ ਤੋਂ ਬਾਅਦ ਹੈਦਰਾਬਾਦ ‘ਚ ਆਪਣੇ ਪਤੀ ਨਾਲ ਰਹਿ ਰਹੀ ਸੀ। ਨਾਗਮਣੀ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਹੈ। ਵਿਆਹ ਤੋਂ ਬਾਅਦ ਭਰਾ ਉਸਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਪਰਮੀਸ਼ ਨੇ ਨਾਗਮਣੀ ਦੇ ਪਤੀ ਨੂੰ ਕਈ ਵਾਰ ਫੋਨ ‘ਤੇ ਧਮਕੀਆਂ ਵੀ ਦਿੱਤੀਆਂ ਸਨ। ਪੁਲੀਸ ਨੇ ਮੁਲਜ਼ਮ ਨੂੰ ਥਾਣੇ ਬੁਲਾ ਕੇ ਚੇਤਾਵਨੀ ਦਿੱਤੀ। ਇਸ ਤੋਂ ਬਾਅਦ ਪਰਮੀਸ਼ ਨੇ ਜਾਇਦਾਦ ਦੀ ਵੰਡ ਨੂੰ ਲੈ ਕੇ ਨਾਗਮਣੀ ਨੂੰ ਆਪਣੇ ਘਰ ਬੁਲਾਇਆ ਸੀ।
ਜਿਸ ਤੋਂ ਬਾਅਦ ਨਾਗਮਣੀ ਅਤੇ ਸ਼੍ਰੀਕਾਂਤ ਰੰਗਰੇਡੀ ਜ਼ਿਲੇ ਦੇ ਇਬਰਾਹਿਮਪਟਨਮ ਸਥਿਤ ਪਰਮੀਸ਼ ਦੇ ਘਰ ਪਹੁੰਚੇ। ਦੋਹਾਂ ਨੇ ਇੱਥੇ ਰਾਤ ਕੱਟੀ ਅਤੇ ਸਵੇਰੇ ਨਾਗਮਣੀ ਸਕੂਟਰ ‘ਤੇ ਘਰੋਂ ਡਿਊਟੀ ਲਈ ਨਿਕਲੀ। ਉਸਦਾ ਪਤੀ ਵੀ ਕੰਮ ‘ਤੇ ਗਿਆ ਹੋਇਆ ਸੀ।
ਪਰਮੀਸ਼ ਨੇ ਕਾਰ ਵਿਚ ਆਪਣੀ ਭੈਣ ਦਾ ਪਿੱਛਾ ਕੀਤਾ ਅਤੇ ਰਸਤੇ ਵਿਚ ਉਸਨੂੰ ਟੱਕਰ ਮਾਰ ਦਿੱਤੀ। ਜਿਵੇਂ ਹੀ ਉਹ ਡਿੱਗ ਪਈ, ਨਾਗਮਣੀ ਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਦੱਸਿਆ ਕਿ ਉਸਦੇ ਭਰਾ ਨੇ ਉਸ ‘ਤੇ ਹਮਲਾ ਕੀਤਾ ਹੈ।
ਜਿਸ ਤੋਂ ਬਾਅਦ ਦੋਸ਼ੀ ਨੇ ਕੁਹਾੜੀ ਕੱਢ ਕੇ ਨਾਗਮਣੀ ਦੀ ਗਰਦਨ ਅਤੇ ਛਾਤੀ ‘ਤੇ ਹਮਲਾ ਕਰ ਦਿੱਤਾ। ਨਾਗਮਣੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਲਜ਼ਮ ਨੂੰ ਤੇਲੰਗਾਨਾ ਪੁਲੀਸ ਨੇ ਭੱਜਣ ਤੋਂ ਕੁਝ ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ।
ਮਹੇਸ਼ਵਰਮ ਦੇ ਡੀਸੀਪੀ ਡੀ ਸੁਨੀਤਾ ਰੈੱਡੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।