ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ 2 ਅੱਤਵਾਦੀ ਗ੍ਰਿਫਤਾਰ

All Latest NewsNews FlashPunjab NewsTop BreakingTOP STORIES

 

Punjab News- ਖ਼ਬਰ ਲਿਖੇ ਜਾਣ ਤੱਕ ਆਪ੍ਰੇਸ਼ਨ ਜਾਰੀ ਸੀ.. ਇਸ ਕਾਰਨ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸ ਰਹੇ ਸਨ

Punjab News- ਅੰਮ੍ਰਿਤਸਰ, 26 ਨਵੰਬਰ 2025 (Media PBN) – ਮੰਗਲਵਾਰ ਦੇਰ ਰਾਤ ਭਾਰਤ-ਪਾਕਿਸਤਾਨ ਸਰਹੱਦ ਤੋਂ ਅੰਮ੍ਰਿਤਸਰ ਪੁਲਿਸ ਨੇ ਇੱਕ ਆਈਈਡੀ ਅਤੇ ਦੋ ਕਥਿਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਮਾਮਲੇ ਵਿੱਚ ਹੋਰ ਸ਼ੱਕੀਆਂ ਦੀ ਭਾਲ ਜਾਰੀ ਹੈ।

ਪੁਲਿਸ ਦਾ ਇਹ ਆਪ੍ਰੇਸ਼ਨ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ, ਇਸ ਕਾਰਨ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸ ਰਹੇ ਸਨ।

ਜਾਗਰਣ  ਦੀ ਖ਼ਬਰ ਅਨੁਸਾਰ, ਪੁਲਿਸ ਨੇ ਰਮਦਾਸ, ਅਜਨਾਲਾ ਤੇ ਘਰਿੰਡਾ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਸੰਘਣੀ ਧੁੰਦ ਵਿਚਾਲੇ ਬਾਈਕ ਸਵਾਰਾਂ ਨੂੰ ਆਉਂਦਾ ਦੇਖ ਰੁਕਣ ਦਾ ਇਸ਼ਾਰਾ ਕੀਤਾ ਗਿਆ।

ਮੁਲਜ਼ਮਾਂ ਨੇ ਉੱਥੋਂ ਭੱਜਣ ਦਾ ਯਤਨ ਕੀਤਾ, ਪਰ ਪੁਲਿਸ ਨੇ ਪਿੱਛਾ ਕਰ ਕੇ ਦੋਵਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਆਈਈਡੀ ਬਰਾਮਦ ਕੀਤੀ ਗਈ, ਜਿਸ ਦਾ ਵਜ਼ਨ ਸਵਾ ਦੋ ਤੋਂ ਢਾਈ ਕਿੱਲੋਂ ਦੇ ਵਿਚਕਾਰ ਸੀ।

ਪਤਾ ਲੱਗਿਆ ਹੈ ਕਿ ਡੀਆਈਜੀ ਸੰਦੀਪ ਗੋਇਲ ਤੇ ਐੱਸਐੱਸਪੀ ਸੋਹੇਲ ਮੀਰ ਬੁੱਧਵਾਰ ਇਸ ਮਾਮਲੇ ’ਤੇ ਪ੍ਰੈੱਸ ਕਾਨਫਰੰਸ ਕਰਨਗੇ। ਸੰਭਾਵਨਾ ਹੈ ਕਿ ਬੁੱਧਵਾਰ ਤੱਕ ਕੁਝ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।

(Punjab News, Amritsar Police Operation, Indo-Pak Border, IED Recovery, Terror Suspects Arrested, Ramdas Area, Ajnala, Gharinda, Security Operation, Media PBN, Dense Fog Interception, DIG Sandeep Goel, SSP Sohel Meer, Press Conference Expected, Punjab Security Alert)

 

Media PBN Staff

Media PBN Staff