ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ! 97% ਮੁਲਾਜ਼ਮਾਂ ਨੇ UPS ਦਾ ਨਹੀਂ ਭਰਿਆ ਫਾਰਮ
ਦੇਸ਼ ਭਰ ਤੋਂ ਕਰਮਚਾਰੀ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ, ਬੈਨਰ ਅਤੇ ਤਖ਼ਤੀਆਂ ਲੈ ਕੇ ਜੰਤਰ ਮੰਤਰ ਪਹੁੰਚੇ
ਨਵੀਂ ਦਿੱਲੀ, 26 ਨਵੰਬਰ 2026 (Media PBN)
ਮੰਗਲਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ, ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਹਰਿਆਣਾ ਦੇ ਬੈਨਰ ਹੇਠ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਦੀ ਮੰਗ ਇੱਕ ਵਾਰ ਫਿਰ ਗੂੰਜ ਉੱਠੀ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ, ਦੇਸ਼ ਦੇ ਲਗਭਗ 97 ਪ੍ਰਤੀਸ਼ਤ ਕਰਮਚਾਰੀਆਂ ਨੇ ਅਜੇ ਤੱਕ UPS ਫਾਰਮ ਨਹੀਂ ਭਰਿਆ ਹੈ, ਮਤਲਬ ਕਿ ਇਨ੍ਹਾਂ ਮੁਲਾਜ਼ਮਾਂ ਦੀ ਇੱਕੋ ਇੱਕ ਮੰਗ ਹੈ ਕਿ, OPS (ਪੁਰਾਣੀ ਪੈਨਸ਼ਨ ਸਕੀਮ) ਬਹਾਲ ਕੀਤੀ ਜਾਵੇ।
ਜੰਤਰ ਮੰਤਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਕਰਮਚਾਰੀ ਸ਼ਾਮਲ ਹੋਏ। ਪ੍ਰਧਾਨ ਵਿਜੇਂਦਰ ਧਾਰੀਵਾਲ ਦੀ ਅਗਵਾਈ ਵਿੱਚ, ਇਹ ਵਿਰੋਧ ਪ੍ਰਦਰਸ਼ਨ ਓਪੀਐਸ ਦੀ ਬਹਾਲੀ ਦੀ ਮੰਗ ਕਰ ਰਿਹਾ ਸੀ।
ਜਾਣਕਾਰੀ ਲਈ ਦੱਸ ਦਈਏ ਕਿ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ, ਬੈਨਰ ਅਤੇ ਤਖ਼ਤੀਆਂ ਲੈ ਕੇ ਜੰਤਰ ਮੰਤਰ ਸਟੇਡੀਅਮ ਪਹੁੰਚੇ ਅਤੇ ਇਸ ਤੋਂ ਇਲਾਵਾ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ‘ਚ ਔਰਤ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ।
ਮੋਰਚੇ ਦੇ ਆਗੂ ਧਾਰੀਵਾਲ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਯੂਨੀਫਾਈਡ ਪੈਨਸ਼ਨ ਸਕੀਮ (UPS) ਕਰਮਚਾਰੀਆਂ ਨੂੰ ਸਵੀਕਾਰ ਨਹੀਂ ਹੈ ਅਤੇ ਕਰਮਚਾਰੀ ਹਰ ਹਾਲਤ ਵਿੱਚ ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ ਚਾਹੁੰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੁਲਾਜ਼ਮਾਂ ਦੇ ਸੰਘਰਸ਼ ਸਦਕਾ ਹੀ ਚਾਰ ਰਾਜਾਂ (ਰਾਜਸਥਾਨ, ਝਾਰਖੰਡ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼) ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਦੇਸ਼ ਦੇ ਲਗਭਗ 97 ਪ੍ਰਤੀਸ਼ਤ ਕਰਮਚਾਰੀਆਂ ਨੇ ਅਜੇ ਤੱਕ UPS ਫਾਰਮ ਨਹੀਂ ਭਰਿਆ ਹੈ, ਮਤਲਬ ਸਾਫ ਹੈ ਕਿ ਇਹ ਕਰਮਚਾਰੀ OPS (ਪੁਰਾਣੀ ਪੈਨਸ਼ਨ ਸਕੀਮ) ਹੀ ਚਾਹੁੰਦੇ ਹਨ।
(OPS Restoration Protest, Old Pension Scheme Demand, Jantar Mantar Protest, UPS vs OPS Issue, Haryana Employees Protest, Vijender Dhariwal Protest, Delhi Protest News, Indian Government Employees News, National Pension Protest, Unified Pension Scheme Opposition, OPS Restoration Movement, Media PBN News, Delhi Latest News, Government Employees Agitation, Women Employees Protest, National Employees Rally, Pension Policy India, Protest at Jantar Mantar, India Workers Protest, OPS Demand Nationwide)

