ਵੱਡੀ ਖ਼ਬਰ: Shopping Mall ‘ਚ ਭਿਆਨਕ ਅੱਗ ਲੱਗਣ ਕਾਰਨ 60 ਲੋਕਾਂ ਦੀ ਮੌਤ
Punjabi News: ਇਰਾਕ ਦੇ ਅਲ-ਕੁਟ ਸ਼ਹਿਰ ਦੇ ਇੱਕ ਹਾਈਪਰਮਾਰਕੀਟ (ਸ਼ਾਪਿੰਗ ਮਾਲ/ Shopping Mall) ਵਿੱਚ ਲੱਗੀ ਭਿਆਨਕ ਅੱਗ ਲੱਗਣ ਕਾਰਨ 60 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਨਿਊਜ਼ ਏਜੰਸੀਆਂ ਨੇ ਵਾਸਿਤ ਸੂਬੇ ਦੇ ਗਵਰਨਰ ਮੁਹੰਮਦ ਅਲ-ਮੀਆਹੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਵਾਇਰਲ ਹੋਏ ਵਿਜ਼ੂਅਲਾਂ ਵਿੱਚ ਇੱਕ ਇਮਾਰਤ ਦਾ ਇੱਕ ਵੱਡਾ ਹਿੱਸਾ ਅੱਗ ਵਿੱਚ ਸੜਿਆ ਹੋਇਆ ਦਿਖਾਇਆ ਗਿਆ ਹੈ, ਜਿਸ ਵਿੱਚੋਂ ਧੂੰਏਂ ਦੇ ਗੁਬਾਰ ਨਿਕਲ ਰਹੇ ਹਨ।
ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ, ਇਸ ਹਾਦਸੇ ਵਿੱਚ 59 ਲੋਕਾਂ ਦੀ ਪਛਾਣ ਹੋ ਚੁੱਕੀ ਹੈ, ਜਦੋਂਕਿ ਇੱਕ ਜਣੇ ਦੀ ਲਾਸ਼ ਬੁਰੀ ਤਰ੍ਹਾਂ ਦੇ ਨਾਲ ਸੜੀ ਹੋਈ ਮਿਲੀ ਹੈ।
ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ, ਹਸਪਤਾਲ ਵਿੱਚ ਕਈ ਜ਼ਖ਼ਮੀ ਲੋਕ ਪੁੱਜ ਰਹੇ ਹਨ, ਜਿਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦੀ ਹਾਲਤ ਗੰਭੀਰ ਹੈ।

