All Latest NewsNews FlashPunjab News

Punjab News: ਸਰਕਾਰੀ ਸਕੂਲਾਂ ‘ਚ ਪੜਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ‘ਚ ਸੁਧਾਰ ਲਿਆਉਣ ਲਈ ਮਿਸ਼ਨ ਸਮਰੱਥ 3.0 ਦੀ ਸ਼ਰੂਆਤ

 

ਮਿਸ਼ਨ ਸਮਰੱਥ 3.0 ਅਧੀਨ ਬਲਾਕ ਰਿਸੋਰਸ ਪਰਸਨਜ ਦੀ ਡਾਈਟ ਵਿਖੇ ਦੋ ਰੋਜਾ ਟ੍ਰੇਨਿੰਗ ਕਰਵਾਈ

ਪੰਜਾਬ ਨੈੱਟਵਰਕ, ਗੁਰਦਾਸਪੁਰ

ਐਸਸੀਈਆਰਟੀ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਲਿਆਉਣ ਲਈ ਨਵੇਂ ਵਿਦਿਅਕ ਸ਼ੈਸ਼ਨ 2025 ਤੋਂ ਮਿਸ਼ਨ ਸਮਰੱਥ 3.0 ਦੀ ਸ਼ਰੂਆਤ ਪੂਰੇ ਪੰਜਾਬ ਵਿੱਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਇਸ ਅਧੀਨ ਜਿਲੇ ਦੇ 19 ਬਲਾਕਾਂ ਦੇ ਕੁੱਲ 57 ਬਲਾਕ ਰਿਸੋਰਸ ਪਰਸਨਜ ਦੀ ਟ੍ਰੇਨਿੰਗ ਕਰਵਾਈ ਗਈ। ਇਹ ਦੋ ਰੋਜਾ ਟ੍ਰੇਨਿੰਗ ਡਾਈਟ ਗੁਰਦਾਸਪੁਰ ਵਿੱਚ ਕੰਡਕਟ ਕਰਵਾਈ ਗਈ ਅਤੇ ਇਸ ਵਿੱਚ ਹਰੇਕ ਬਲਾਕ ਤੌਂ ਪੰਜਾਬੀ, ਅੰਗਰੇਜੀ ਅਤੇ ਗਣਿਤ ਵਿਸ਼ਿਆਂ ਦੇ 03 ਬੀਆਰਪੀਜ ਨੇ ਭਾਗ ਲਿਆ।

ਟ੍ਰੇਨਿੰਗ ਦੌਰਾਨ ਜਿਲਾ ਸਿੱਖਿਆ ਅਫਸਰ (ਸ਼ੈ:ਸਿ) ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਵਲੋਂ ਵਿਸ਼ੇਸ ਤੌਰ ਤੇ ਵਿਜਟ ਕੀਤਾ ਗਿਆ ਅਤੇ ਬੀਆਰਪੀਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਸਮਰੱਥ 3.0 ਦਾ ਮੁੱਖ ਮੰਤਵ ਵਿਧੀਆਰਥੀਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਮਿਸ਼ਨ ਸਪਰੱਥ 1.0 ਅਤੇ 2.0 ਦੇ ਨਤੀਜੇ ਬਹੁਤ ਹੀ ਸਾਰਥਕ ਸਾਬਤ ਹੋਏ ਹਨ। ਪੁਰੇਵਾਲ ਨੇ ਦੱਸਿਆ ਕਿ ਹੁਣ ਇਹ ਪ੍ਰਤੀ ਬਲਾਕ 03 ਵਿਸ਼ਿਆਂ ਦੇ ਟ੍ਰੇਂਡ ਬੀਆਰਪੀਜ ਆਪਣੇ ਆਪਣੇ ਬਲਾਕ ਵਿੱਚ ਟ੍ਰੇਨਿੰਗ ਕੰਡਕਟ ਕਰਵਾ ਕੇ ਜਿਲੇ ਦੇ ਇਹਨਾਂ ਤਿੰਨ ਵਿਸ਼ਿਆਂ ਦੇ ਸਾਰੇ ਅਧਿਆਪਕਾਂ ਨੂੰ ਟ੍ਰੇਂਡ ਕਰਨਗੇ । ਉਨਾਂ ਜਿਲੇ ਦੇ ਸਮੂਹ ਅਧਿਆਪਕਾਂ ਨੂੰ ਬਲਾਕ ਵਾਈਜ ਜਾਰੀ ਸ਼ਡਿਊਲ ਮੁਤਾਬਿਕ ਨਿਰਧਾਰਿਤ ਬਲਾਕ ਵਿੱਚ ਟ੍ਰੇਨੰਗ ਅਟੈਂਡ ਕਰਨ ਦੀ ਅਪੀਲ ਕੀਤੀ।

ਇਹ ਟ੍ਰੇਨਿੰਗ ਸਟੇਟ ਅਤੇ ਜਿਲਾ ਰਿਸੋਰਸ ਪਰਸਨਜ ਸ਼ੀਮਤੀ ਰਜਨੀ ਸੋਡੀ, ਰਾਜਨਦੀਪ ਸਿੰਘ, ਅਸਵਨੀ ਕੁਮਾਰ, ਪੰਕਜ ਵਰਮਾ, ਬੋਧ ਰਾਜ, ਰਜਿੰਦਰ ਸਿੰਘ ਅਤੇ ਪਰਮਜੀਤ ਸਿੰਘ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਈ ਗਈ। ਇਹਨਾਂ ਨੇ ਟੀ ਐਲ਼ ਐਮ ਦੀ ਵਰਤੋਂ ਕਰਦਿਆਂ ਵਿਸ਼ਿਆਂ ਨੂੰ ਸੌਖਾਲਾ ਅਤੇ ਰੋਚਕ ਬਣਾ ਕੇ ਪੇਸ਼ ਕੀਤਾ। ਇਸ ਮੌਕੇ ਵੋਕੇਸ਼ਨ ਕੋਆਰਡੀਨੇਟਰ ਪ੍ਰਦੀਪ ਅਰੋੜਾ, ਲੈਕਚਰਰ ਨਰੇਸ਼ ਕੁਮਾਰ, ਕਮਲਦੀਪ, ਰਜਨੀ ਸੋਢੀ, ਬਾਦਲ ਅੰਗੁਰਾਲਾ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ, ਅਰੁਨ ਕੁਮਾਰ, ਗੁਰਵਿੰਦਰ ਸਿੰਘ, ਰਾਜਬੀਰ ਕੌਰ, ਕਰਮਜੀਤ ਕੌਰ, ਵੀਨਾ ਕੁਮਾਰੀ ਤੋਂ ਇਲਾਵਾ ਸਮੂਹ ਬੀਆਰਸੀਜ ਵੀ ਹਾਜਰ ਸਨ।

 

Leave a Reply

Your email address will not be published. Required fields are marked *